ਮੁੰਬਈ- ਅਦਾਕਾਰਾ ਦਾ ਵਿਆਹ 30 ਅਕਤੂਬਰ ਨੂੰ ਇੱਕ ਮੰਦਰ 'ਚ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਮੰਦਰ ਦੇ ਬਾਹਰ ਹੱਥ ਮਿਲਾਉਂਦੇ ਹੋਏ ਨਜ਼ਰ ਆਏ। ਇਹ ਵਿਆਹ ਬਹੁਤ ਸ਼ਾਂਤ ਅਤੇ ਸਾਦੇ ਢੰਗ ਨਾਲ ਹੋਇਆ।ਅਦਾਕਾਰਾ ਦੇ ਦੂਜੇ ਵਿਆਹ 'ਚ ਉਸ ਦੇ ਬੱਚੇ ਵੀ ਸ਼ਾਮਲ ਹੋਏ। ਪ੍ਰਸ਼ੰਸਕ ਵੀ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ। ਕੁਝ ਅਦਾਕਾਰਾ ਨੂੰ ਆਪਣੇ ਤੋਂ 11 ਸਾਲ ਵੱਡੇ ਅਦਾਕਾਰ ਨਾਲ ਦੂਜੀ ਵਾਰ ਵਿਆਹ ਕਰਨ ਲਈ ਟ੍ਰੋਲ ਕਰ ਰਹੇ ਹਨ।

ਅਦਾਕਾਰਾ ਦਾ ਨਾਂ ਦਿਵਿਆ ਸ਼੍ਰੀਧਰ ਹੈ। ਦਿਵਿਆ ਮਲਿਆਲਮ ਟੀ.ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਦਿਵਿਆ ਨੇ ਜਿਸ ਵਿਅਕਤੀ ਨਾਲ ਵਿਆਹ ਕੀਤਾ ਹੈ, ਉਹ ਟੀਵੀ ਦਾ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰ ਹੈ। ਉਨ੍ਹਾਂ ਦਾ ਨਾਮ ਕ੍ਰਿਸ ਵੇਣੂਗੋਪਾਲ ਹੈ। ਉਹ 49 ਸਾਲ ਦੇ ਹਨ।

ਦਿਵਿਆ ਅਤੇ ਕ੍ਰਿਸ ਦਾ ਵਿਆਹ 30 ਅਕਤੂਬਰ ਨੂੰ ਹੋਇਆ ਹੈ।ਕ੍ਰਿਸ ਵੇਣੂਗੋਪਾਲ ਅਤੇ ਦਿਵਿਆ ਸ਼੍ਰੀਧਰ ਦੀ ਪਹਿਲੀ ਮੁਲਾਕਾਤ ਟੀਵੀ ਸ਼ੋਅ ‘ਪੱਤਰਮੱਟੂ’ ਦੇ ਸੈੱਟ ‘ਤੇ ਹੋਈ ਸੀ। ਦਿਵਿਆ ਅਤੇ ਕ੍ਰਿਸ ਆਪਣੀ ਪਹਿਲੀ ਮੁਲਾਕਾਤ ਤੋਂ ਬਾਅਦ ਦੋਸਤ ਬਣ ਗਏ। ਕੁਝ ਹੀ ਦਿਨਾਂ 'ਚ ਉਨ੍ਹਾਂ ਦੀ ਦੋਸਤੀ ਪਿਆਰ 'ਚ ਬਦਲ ਗਈ। ਕ੍ਰਿਸ ਦੇ ਰਿਸ਼ਤੇਦਾਰ ਨੇ ਉਸ ਨੂੰ ਦਿਵਿਆ ਬਾਰੇ ਹੋਰ ਜਾਣਨ ਦੀ ਸਲਾਹ ਦਿੱਤੀ। ਕ੍ਰਿਸ ਨੇ ਹੌਲੀ-ਹੌਲੀ ਦਿਵਿਆ ਦੀ ਪਸੰਦ ਦਾ ਪਤਾ ਲਗਾਇਆ।

ਕ੍ਰਿਸ ਵੇਣੂਗੋਪਾਲ ਨੇ ਬਾਅਦ 'ਚ ਦਿਵਿਆ ਸ਼੍ਰੀਧਰ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਦਿਵਿਆ ਨੇ ਤੁਰੰਤ ਸਵੀਕਾਰ ਕਰ ਲਿਆ। ਦੋਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਨੇ ਆਪਣੇ ਕਰੀਬੀਆਂ ਦੀ ਮੌਜੂਦਗੀ ‘ਚ ਗੁਰੂਵਾਯੂਰ ਮੰਦਰ ‘ਚ ਵਿਆਹ ਕਰਵਾਇਆ। ਦਿਵਿਆ ਨੇ ਮਲਿਆਲਮ ਅਤੇ ਤਾਮਿਲ ਟੀਵੀ ਸੀਰੀਅਲਾਂ 'ਚ ਨਕਾਰਾਤਮਕ ਭੂਮਿਕਾਵਾਂ ਨਿਭਾ ਕੇ ਪ੍ਰਸਿੱਧੀ ਹਾਸਲ ਕੀਤੀ।ਜਦੋਂ ਕ੍ਰਿਸ ਨੇ ਪ੍ਰਸਤਾਵ ਦਿੱਤਾ, ਤਾਂ ਉਹ ਪਹਿਲਾਂ ਥੋੜੀ ਝਿਜਕ ਰਹੀ ਸੀ।

ਦਿਵਿਆ ਨੇ ਕਿਹਾ, “ਪਹਿਲਾਂ ਮੈਨੂੰ ਲੱਗਿਆ ਕਿ ਕ੍ਰਿਸ ਮੇਰੇ ਨਾਲ ਫਲਰਟ ਕਰ ਰਿਹਾ ਹੈ। ਉਹ ਮੇਰੇ ਤੋਂ ਉੱਚੇ ਪੱਧਰ ‘ਤੇ ਹੈ ਪਰ ਬਾਅਦ 'ਚ ਮੈਨੂੰ ਪਤਾ ਲੱਗਾ ਕਿ ਉਹ ਵਿਆਹ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਅਸਲ 'ਚ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਹਨ।”

ਦਿਵਿਆ ਸ਼੍ਰੀਧਰ ਦਾ ਇਹ ਦੂਜਾ ਵਿਆਹ ਹੈ। ਉਸ ਦੇ ਪਹਿਲੇ ਪਤੀ ਤੋਂ ਦੋ ਬੱਚੇ ਹਨ। ਕ੍ਰਿਸ ਨਾਲ ਵਿਆਹ ਕਰਨ ਤੋਂ ਪਹਿਲਾਂ ਦਿਵਿਆ ਨੇ ਆਪਣੇ ਬੱਚਿਆਂ ਦੀ ਰਾਏ ਵੀ ਲਈ ਸੀ। ਦਿਵਿਆ ਨੇ ਖੁਲਾਸਾ ਕੀਤਾ ਕਿ ਉਸ ਦੀ ਧੀ ਨੇ ਕਿਹਾ, “ਮਾਂ ਜੇਕਰ ਤੁਸੀਂ ਮੇਰੇ ਨਾਲ ਹੋ ਤਾਂ ਮੈਨੂੰ ਤੁਹਾਡੇ ਦੂਜੇ ਵਿਆਹ ‘ਤੇ ਕੋਈ ਇਤਰਾਜ਼ ਨਹੀਂ ਹੈ।” ਉਹ ਹੁਣ ਬਹੁਤ ਖੁਸ਼ ਹਨ, ਉਨ੍ਹਾਂ ਨੂੰ ਇੱਕ ਚੰਗਾ ਪਿਤਾ ਮਿਲ ਗਿਆ ਹੈ।

"ਦਿਵਿਆ ਦੱਸਦੀ ਹੈ ਕਿ ਉਹ ਸਮੇਂ-ਸਮੇਂ ‘ਤੇ ਕ੍ਰਿਸ ਦੀ ਮੋਟੀਵੇਸ਼ਨਲ ਕਲਾਸ 'ਚ ਜਾਂਦੀ ਸੀ ਪਰ ਕਦੇ ਨਹੀਂ ਸੋਚਿਆ ਸੀ ਕਿ ਉਹ ਉਸ ਨਾਲ ਵਿਆਹ ਕਰੇਗੀ। ਉਸ ਨੇ ਕਿਹਾ ਕਿ ਉਸ ਦਾ ਪਹਿਲਾ ਵਿਆਹ ਬਹੁਤ ਗੁਪਤ ਸੀ, ਉਸ ਦਾ ਪਹਿਲਾ ਪਤੀ ਉਸ ਤੋਂ ਵੱਖ ਹੋ ਗਿਆ ਸੀ ਅਤੇ ਇਸ ਰਿਸ਼ਤੇ ਨੂੰ ਅਸਲੀ ਵਿਆਹ ਵੀ ਨਹੀਂ ਕਿਹਾ ਜਾ ਸਕਦਾ।

ਕ੍ਰਿਸ ਵੇਣੂਗੋਪਾਲ ਨਾ ਸਿਰਫ਼ ਇੱਕ ਅਦਾਕਾਰ ਹੈ ਸਗੋਂ ਇੱਕ ਲੇਖਕ ਵੀ ਹੈ। ਉਨ੍ਹਾਂ ਟੀਵੀ ਸ਼ੋਅ ਅਤੇ “ਪੁੱਲੂ ਰਾਈਜ਼ਿੰਗ”, “ਸੰਭਵਸਥਲਥੁ ਨਿੰਨਮ” ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਦਿਵਿਆ ਦਾ ਕਹਿਣਾ ਹੈ ਕਿ ਕ੍ਰਿਸ ਨਾਲ ਵਿਆਹ ਕਰਨਾ ਉਸ ਦੀ ਜ਼ਿੰਦਗੀ ਦਾ ਨਵਾਂ ਅਧਿਆਏ ਹੈ।

ਉਸਨੇ ਕਿਹਾ ਕਿ ਉਸਨੂੰ ਇੱਕ ਅਜਿਹਾ ਸਾਥੀ ਮਿਲ ਕੇ ਖੁਸ਼ੀ ਹੈ ਜੋ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਸਵੀਕਾਰ ਕਰਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਇਹ ਉਸਦਾ ਦੂਜਾ ਮੌਕਾ ਹੈ।
ਦੀਵਾਲੀ ਵਾਲੇ ਦਿਨ ਰਣਵੀਰ-ਦੀਪਿਕਾ ਨੇ ਸਾਂਝੀ ਕੀਤੀ ਆਪਣੀ ਧੀ ਦੀ ਪਹਿਲੀ ਝਲਕ, ਨਾਂ ਰੱਖਿਆ 'ਦੁਆ'
NEXT STORY