Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 17, 2026

    12:14:40 AM

  • nta announces neet ug 2026 results

    NTA ਨੇ ਐਲਾਨੇ NEET UG 2026 ਦੇ ਨਤੀਜੇ, 11.21...

  • tomorrow pm modi inaugurate works worth more than rs 5400 crore in jalandhar

    PM ਮੋਦੀ ਨੇ ਕਰ 'ਤਾ ਐਲਾਨ! ਜਲੰਧਰ 'ਚ ਹੋਵੇਗਾ 5400...

  • increases windfall tax on diesel and atf  reduces excise duty on petrol

    ਡੀਜ਼ਲ ਅਤੇ ATF ’ਤੇ ਸਰਕਾਰ ਨੇ ਵਧਾਇਆ ਵਿੰਡਫਾਲ...

  • behbal kalan  sit  sukhbir singh badal

    ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਇਰਾਨ ਨੂੰ Stone Age ਦੀ ਧਮਕੀ ਨਾਲ ਵਧਿਆ ਤਣਾਅ ! ਟਰੰਪ ਦੇ ਬਿਆਨ ਨਾਲ ਛਿੜੀ ਨਵੀਂ ਬਹਿਸ

INTERNATIONAL News Punjabi(ਵਿਦੇਸ਼)

ਇਰਾਨ ਨੂੰ Stone Age ਦੀ ਧਮਕੀ ਨਾਲ ਵਧਿਆ ਤਣਾਅ ! ਟਰੰਪ ਦੇ ਬਿਆਨ ਨਾਲ ਛਿੜੀ ਨਵੀਂ ਬਹਿਸ

  • Edited By Harpreet Singh,
  • Updated: 05 Apr, 2026 09:10 AM
United States of America
donald trump on iran
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਰਾਨ ਨੂੰ ‘ਸਟੋਨ ਏਜ’ ਭਾਵ ਪੱਥਰ ਯੁੱਗ ’ਚ ਪਹੁੰਚਾ ਦੇਣ ਵਾਲੇ ਬਿਆਨ ਨੇ ਪੂਰੀ ਦੁਨੀਆ ’ਚ ਹਲਚਲ ਮਚਾ ਦਿੱਤੀ ਹੈ। ਮਾਹਿਰਾਂ ਅਨੁਸਾਰ, ਕਿਸੇ ਦੇਸ਼ ਨੂੰ ‘ਸਟੋਨ ਏਜ’ ’ਚ ਪਹੁੰਚਾਉਣ ਦਾ ਮਤਲਬ ਉਸ ਦੇ ਆਧੁਨਿਕ ਬੁਨਿਆਦੀ ਢਾਂਚੇ ਜਿਵੇਂ ਕਿ ਊਰਜਾ, ਸੰਚਾਰ, ਉਦਯੋਗ ਅਤੇ ਮੈਡੀਕਲ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਹੁੰਦਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਸੱਚਮੁੱਚ ਅਮਰੀਕਾ ਇਸ ਰਣਨੀਤੀ ਨੂੰ ਅਪਣਾਏਗਾ। ਮਾਹਿਰਾਂ ਮੁਤਾਬਕ ਇਸ ਤਰ੍ਹਾਂ ਦੀ ਬਿਆਨਬਾਜ਼ੀ ਇਹ ਸੰਕੇਤ ਦਿੰਦੀ ਹੈ ਕਿ ਹਮਲਾ ਸਿਰਫ਼ ਸ਼ਾਸਨ ’ਤੇ ਨਹੀਂ, ਸਗੋਂ ਪੂਰੇ ਸਮਾਜ ’ਤੇ ਹੋ ਸਕਦਾ ਹੈ, ਜੋ ਕਿ ਬੇਹੱਦ ਚਿੰਤਾਜਨਕ ਹੈ।

ਕੀ ਨਾਗਰਿਕ ਢਾਂਚੇ ਨੂੰ ਤਬਾਹ ਕਰੇਗਾ ਅਮਰੀਕਾ ?
ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ 28 ਫਰਵਰੀ ਤੋਂ ਸ਼ੁਰੂ ਹੋਈ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਦੂਜੇ ਮਹੀਨੇ ’ਚ ਦਾਖਲ ਹੋ ਚੁੱਕੀ ਹੈ। ਇਸ ਜੰਗ ਵਿਚ ਹੁਣ ਤੱਕ 2,000 ਤੋਂ ਵੱਧ ਇਰਾਨੀ ਮਾਰੇ ਜਾ ਚੁੱਕੇ ਹਨ ਅਤੇ ਹਸਪਤਾਲ, ਸਕੂਲ, ਯੂਨੀਵਰਸਿਟੀ ਤੇ ਫਾਰਮਾ ਫੈਕਟਰੀਆਂ ਸਮੇਤ ਹਜ਼ਾਰਾਂ ਨਾਗਰਿਕ ਟਿਕਾਣੇ ਪ੍ਰਭਾਵਿਤ ਹੋਏ ਹਨ। ਆਕਸਫੋਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਜਨੀਨਾ ਡਿਲ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇ ਇਸ ਤਰ੍ਹਾਂ ਦੇ ਹਮਲੇ ਨਾਗਰਿਕ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹਨ, ਤਾਂ ਇਹ ਅੰਤਰਰਾਸ਼ਟਰੀ ਮਨੁੱਖੀ ਕਾਨੂੰਨ ਦੀ ਗੰਭੀਰ ਉਲੰਘਣਾ ਹੋਵੇਗੀ। ਅੰਤਰਰਾਸ਼ਟਰੀ ਰੈੱਡ ਕ੍ਰਾਸ ਕਮੇਟੀ (ਆਈ.ਸੀ.ਆਰ.ਸੀ.) ਵੀ ਜੰਗ ਦੌਰਾਨ ਨਾਗਰਿਕ ਟਿਕਾਣਿਆਂ ’ਤੇ ਹਮਲੇ ਨੂੰ ਗਲਤ ਮੰਨਦੀ ਹੈ।

ਅਮਰੀਕਾ ਦੀ ਪੁਰਾਣੀ ਨੀਤੀ ਫਿਰ ਚਰਚਾ ’ਚ
‘ਸਟੋਨ ਏਜ’ ਵਰਗੀ ਭਾਸ਼ਾ ਨਵੀਂ ਨਹੀਂ ਹੈ। ਇਹ ਵਾਕ ਅਮਰੀਕੀ ਹਵਾਈ ਫੌਜ ਦੇ ਅਧਿਕਾਰੀ ਕਰਟਿਸ ਲੇਮੇ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ 1965 ’ਚ ਵੀਅਤਨਾਮ ਜੰਗ ਦੌਰਾਨ ਕਿਹਾ ਸੀ ਕਿ ਦੁਸ਼ਮਣ ਨੂੰ ਸਟੋਨ ਏਜ ਵਿਚ ਧੱਕ ਦਿੱਤਾ ਜਾਵੇਗਾ। ਇਤਿਹਾਸ ਵਿਚ ਅਮਰੀਕਾ ਨੇ ਕਈ ਜੰਗਾਂ ਵਿਚ ਵਿਆਪਕ ਬੰਬਾਰੀ ਕੀਤੀ ਹੈ, ਜਿਨ੍ਹਾਂ ’ਚ ਵੀਅਤਨਾਮ ਜੰਗ ਪ੍ਰਮੁੱਖ ਹੈ। 1972 ਵਿਚ ਰਾਸ਼ਟਰਪਤੀ ਰਿਚਰਡ ਨਿਕਸਨ ਨੇ ‘ਕ੍ਰਿਸਮਸ ਬਾਂਬਿੰਗ’ ਮੁਹਿੰਮ ਚਲਾਈ ਸੀ, ਜਿਸ ਵਿਚ ਉੱਤਰੀ ਵੀਅਤਨਾਮ ਦੇ ਸ਼ਹਿਰਾਂ ’ਤੇ ਭਾਰੀ ਹਮਲੇ ਕੀਤੇ ਗਏ ਸਨ। ਇਸ ਜੰਗ ’ਚ ਲੱਖਾਂ ਫੌਜੀਆਂ ਅਤੇ ਨਾਗਰਿਕਾਂ ਦੀ ਜਾਨ ਗਈ ਸੀ।

ਇਹ ਵੀ ਪੜ੍ਹੋੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਗਲਫ਼ ਵਾਰ ਅਤੇ ਹੋਰ ਜੰਗਾਂ
1991 ਦੀ ਗਲਫ਼ ਵਾਰ ਦੇ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਜੇਮਸ ਬੇਕਰ ਨੇ ਇਰਾਕ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਉਸ ਨੇ ਕੁਵੈਤ ਤੋਂ ਫ਼ੌਜ ਨਹੀਂ ਹਟਾਈ, ਤਾਂ ਉਸ ਨੂੰ ‘ਸਟੋਨ ਏਜ’ ਵਿਚ ਪਹੁੰਚਾ ਦਿੱਤਾ ਜਾਵੇਗਾ। ਇਸੇ ਤਰ੍ਹਾਂ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਅਮਰੀਕਾ ਨੇ ‘ਵਾਰ ਆਨ ਟੈਰਰ’ ਸ਼ੁਰੂ ਕੀਤੀ। ਉਸ ਦੌਰਾਨ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ਼ ਨੂੰ ਵੀ ਕਥਿਤ ਤੌਰ ’ਤੇ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਗਈ ਸੀ।

ਕਾਰਪੇਟ ਬੰਬਾਰੀ ਦਾ ਇਤਿਹਾਸ
ਦੂਜੀ ਵਿਸ਼ਵ ਜੰਗ ਵਿਚ ਅਮਰੀਕਾ ਨੇ ਜਾਪਾਨੀ ਸ਼ਹਿਰਾਂ ’ਤੇ ਵਿਆਪਕ ਕਾਰਪੇਟ ਬੰਬਾਰੀ ਕੀਤੀ, ਜਿਸ ’ਚ ਲੱਖਾਂ ਲੋਕ ਮਾਰੇ ਗਏ। ਕੋਰੀਆਈ ਜੰਗ (1950-53) ਦੇ ਦੌਰਾਨ ਉੱਤਰੀ ਕੋਰੀਆ ਦੇ ਜ਼ਿਆਦਾਤਰ ਸ਼ਹਿਰ ਅਤੇ 80 ਫੀਸਦੀ ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ, ਜਦਕਿ ਬਿਜਲੀ ਉਤਪਾਦਨ ਦਾ 95 ਫੀਸਦੀ ਹਿੱਸਾ ਖ਼ਤਮ ਹੋ ਗਿਆ ਸੀ। ਹਾਲਾਂਕਿ ਬਾਅਦ ਦੇ ਸਾਲਾਂ ਵਿਚ ਅਮਰੀਕਾ ਨੇ ਸਟੀਕ ਹਥਿਆਰਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ ਪਰ ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵੱਡੇ ਪੱਧਰ ’ਤੇ ਕੀਤੀ ਗਈ ਬੰਬਾਰੀ ਨਾਲ ਵਿਆਪਕ ਨੁਕਸਾਨ ਅੱਜ ਵੀ ਹੁੰਦਾ ਹੈ।

ਮੌਜੂਦਾ ਸੰਘਰਸ਼ ਮਾਨਵਤਾ ਲਈ ਗੰਭੀਰ ਚੁਣੌਤੀ
ਇਰਾਨ ਵਿਸ਼ਵ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾਵਾਂ ’ਚੋਂ ਇਕ ਰਿਹਾ ਹੈ, ਜਿਸ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਵਿਗਿਆਨ, ਮੈਡੀਕਲ, ਮੁਦਰਾ ਪ੍ਰਣਾਲੀ ਅਤੇ ਫੌਜੀ ਸੰਗਠਨ ਵਿਚ ਮਹੱਤਵਪੂਰਨ ਯੋਗਦਾਨ ਦਿੱਤੇ ਸਨ। ਅਜਿਹੇ ਦੇਸ਼ ਨੂੰ “ਸਟੋਨ ਏਜ” ਵਿਚ ਪਹੁੰਚਾਉਣ ਦੀ ਗੱਲ ਅੰਤਰਰਾਸ਼ਟਰੀ ਪੱਧਰ ’ਤੇ ਆਲੋਚਨਾ ਦਾ ਕਾਰਨ ਬਣ ਰਹੀ ਹੈ। ਇਰਾਨ ਨੂੰ ਲੈ ਕੇ ਟਰੰਪ ਦੀ “ਸਟੋਨ ਏਜ” ਵਾਲੀ ਚਿਤਾਵਨੀ ਨੇ ਨਾ ਸਿਰਫ਼ ਮੌਜੂਦਾ ਸੰਘਰਸ਼ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ, ਸਗੋਂ ਅਮਰੀਕਾ ਦੀਆਂ ਦਹਾਕਿਆਂ ਪੁਰਾਣੀਆਂ ਫ਼ੌਜੀ ਰਣਨੀਤੀਆਂ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਵੀ ਮੁੜ ਬਹਿਸ ਦੇ ਕੇਂਦਰ ਵਿਚ ਲਿਆ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀ ਭਾਸ਼ਾ ਅਤੇ ਰਣਨੀਤੀ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਾਨਵਤਾ ਦੋਵਾਂ ਲਈ ਗੰਭੀਰ ਚੁਣੌਤੀ ਬਣ ਸਕਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • Donald Trump
  • Iran USA Escalaltion
  • Stone Age

ਈਰਾਨ 'ਚ 'ਤਖ਼ਤਾਪਲਟ' ਦੀ ਗੱਲ ਕਰਨ ਵਾਲੇ ਟਰੰਪ ਦੀ ਕੁਰਸੀ ਖ਼ਤਰੇ 'ਚ! ਵ੍ਹਾਈਟ ਹਾਊਸ 'ਚ ਹਲਚਲ ਸ਼ੁਰੂ

NEXT STORY

Stories You May Like

  • 8th pay commission employees a new debate has erupted over salary and pension
    8th Pay Commission ਦੇ ਗਠਨ ਦਰਮਿਆਨ ਮੁਲਾਜ਼ਮਾਂ ਨੂੰ ਝਟਕਾ, ਤਨਖ਼ਾਹ ਤੇ ਪੈਨਸ਼ਨ ਨੂੰ ਲੈ ਕੇ ਛਿੜੀ ਨਵੀਂ ਬਹਿਸ
  • punjab on high alert threat to blow up railway stations and schools with bombs
    High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • trump on iranian supreme leader
    ''ਇਰਾਨ ਦਾ ਸੁਪਰੀਮ ਲੀਡਰ 90 ਫ਼ੀਸਦੀ ਖ਼ਤਮ..!'' ਜੰਗ ਦੇ ਮਾਹੌਲ ਵਿਚਾਲੇ ਟਰੰਪ ਦਾ ਵੱਡਾ ਬਿਆਨ
  • bibi jagir kaur s big statement regarding alliance with bjp
    ਭਾਜਪਾ ਨਾਲ ਗਠਜੋੜ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
  • indian public us military social media
    ਭਾਰਤ ਦੀ ਪ੍ਰਜਕਤਾ ਅਮਰੀਕੀ ਫੌਜ 'ਚ ਸ਼ਾਮਲ, ਸੋਸ਼ਲ ਮੀਡੀਆ 'ਤੇ ਛਿੜੀ ਬਹਿਸ
  • assaults llabour at new grain market
    ਕਪੂਰਥਲਾ ਦੀ ਨਵੀਂ ਦਾਣਾਮੰਡੀ 'ਚ ਆੜਤੀ ਨੇ ਮਜ਼ਦੂਰ ਨਾਲ ਕੀਤੀ ਕੁੱਟਮਾਰ
  • new debate in a changing media era
    ਬਦਲਦੇ ਮੀਡੀਆ ਦੌਰ ’ਚ ਨਵੀਂ ਬਹਿਸ : ਡਿਜੀਟਲ ਦੌਰ ਵਿਚ ਰਵਾਇਤੀ ਨਿਊਜ਼ ਬ੍ਰਾਂਡਜ਼ ਦੀ ਵਾਪਸੀ ਦੇ ਸੰਕੇਤ
  • travel agents cheated youth of rs 45 lakh on sending them to america
    2 ਨੌਜਵਾਨਾਂ ਨਾਲ ਲੱਖਾਂ ਦੀ ਠੱਗੀ, ਪੈਸੇ ਵਾਪਸ ਮੰਗਣ 'ਤੇ ਬਿਸ਼ਨੋਈ ਗਰੁੱਪ ਤੋਂ ਦਿੱਤੀ ਜਾਨੋਂ ਮਾਰਨ ਦੀ ਧਮਕੀ
  • kewal singh dhillon launches cleanliness drive to welcome pm modi
    PM ਮੋਦੀ ਦੇ ਸਵਾਗਤ 'ਚ ਕੇਵਲ ਸਿੰਘ ਢਿੱਲੋਂ ਨੇ ਚਲਾਇਆ ਸਵੱਛਤਾ ਅਭਿਆਨ
  • tomorrow pm modi inaugurate works worth more than rs 5400 crore in jalandhar
    PM ਮੋਦੀ ਨੇ ਕਰ 'ਤਾ ਐਲਾਨ! ਜਲੰਧਰ 'ਚ ਹੋਵੇਗਾ 5400 ਕਰੋੜ ਦੇ ਕੰਮਾਂ ਦਾ ਉਦਘਾਟਨ
  • pm modi s visit to jalandhar tomorrow dgp reviews security arrangements
    PM ਮੋਦੀ ਦਾ ਜਲੰਧਰ ਦੌਰਾ ਭਲਕੇ! DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ,...
  • good news mata vaishno devi pilgrims jalandhar katra volvo bus service launched
    ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ Good News! ਜਲੰਧਰ-ਕੱਟੜਾ ਵੋਲਵੋ ਬੱਸ ਸੇਵਾ...
  • big weather for 3 days in punjab
    ਪੰਜਾਬ 'ਚ 3 ਦਿਨ ਲਈ ਮੌਸਮ ਦੀ ਵੱਡੀ ਅਪਡੇਟ, 19 ਜੁਲਾਈ ਤੋਂ...
  • motorcyclist falls on railway tracks  one man dies
    ਟੋਇਆਂ ਨੇ ਲਈ ਇਕ ਜਾਨ, 50 ਫੁੱਟ ਹੇਠਾਂ ਰੇਲਵੇ ਲਾਈਨਾਂ 'ਤੇ ਡਿੱਗੇ ਮੋਟਰਸਾਈਕਲ...
  • cleanliness drive welcome pm modi  bjp president kewal dhillon participated
    PM ਮੋਦੀ ਦੇ ਸਵਾਗਤ 'ਚ ਸੂਬਾ ਪੱਧਰੀ ਸਵੱਛਤਾ ਅਭਿਆਨ, BJP ਪ੍ਰਧਾਨ ਕੇਵਲ ਢਿੱਲੋਂ...
  • bjp president kewal singh dhillon big statement on film sutlej controversy
    ਫ਼ਿਲਮ 'ਸਤਲੁਜ' ਵਿਵਾਦ 'ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਵੱਡਾ...
Trending
Ek Nazar
tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

wildfires in canada

ਕੈਨੇਡਾ ਦੇ ਜੰਗਲਾਂ 'ਚ ਅੱਗ ਦਾ ਤਾਂਡਵ: ਆਸਮਾਨ ਹੋਇਆ ਪੀਲਾ

bill introduced to impose 100 us tariffs on five nations including india

ਭਾਰਤ ਸਣੇ 5 ਦੇਸ਼ਾਂ 'ਤੇ '100 ਫ਼ੀਸਦੀ ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ...

incident in showroom

ਖਰੀਦਦਾਰੀ 'ਚ ਰੁੱਝੇ ਰਹੇ ਮਾਪੇ, ਪਹਿਲੀ ਮੰਜ਼ਿਲ ਦੀ ਰੇਲਿੰਗ ਤੋਂ ਡਿੱਗ ਪਈ 4...

new trend for enjoy trip

ਬ੍ਰਿਟੇਨ ਤੋਂ ਭਾਰਤ ਤੱਕ ਨਵਾਂ ਰੁਝਾਨ; ਲੋਕ ਅੱਧੀ ਕੀਮਤ 'ਤੇ ਲੈ ਰਹੇ ਪੂਰੇ ਟ੍ਰਿਪ...

govt considering amendment in it rules for ott platforms action against zee5

'ਸਤਲੁਜ' ਦੇ ਬਿਨਾਂ ਸੈਂਸਰ Zee5 'ਤੇ ਰਿਲੀਜ਼ ਮਗਰੋਂ ਵੱਡੇ ਐਕਸ਼ਨ ਦੀ ਤਿਆਰੀ 'ਚ...

canada pgp program

ਹੁਣ ਮਾਪਿਆਂ ਨੂੰ ਪੱਕੇ ਤੌਰ 'ਤੇ ਕੈਨੇਡਾ ਨਹੀਂ ਬੁਲਾ ਸਕਣਗੇ ਪੰਜਾਬੀ ! ਕਾਰਨੀ...

health deteriorated after eating maggi  vishal mega mart fined lakhs

Maggi ਖਾਣ ਤੋਂ ਬਾਅਦ ਵਿਗੜੀ ਸਿਹਤ ਵਿਗੜ ਗਈ, ਵਿਸ਼ਾਲ ਮੈਗਾ ਮਾਰਟ ਨੂੰ ਲੱਗਾ...

thalapathy vijay s final film jana nayagan to release on july 23 2026

ਆਖ਼ਿਰਕਾਰ ਰਿਲੀਜ਼ ਹੋਵੇਗੀ CM ਵਿਜੇ ਦੀ Last ਫ਼ਿਲਮ ! ਜਾਣੋ ਕਦੋਂ ਸਿਨੇਮਾਘਰਾਂ...

famous actress to remarry 12 years after divorce

ਤਲਾਕ ਦੇ 12 ਸਾਲ ਬਾਅਦ ਮੁੜ ਲਾੜੀ ਬਣੇਗੀ ਮਸ਼ਹੂਰ ਅਦਾਕਾਰਾ ! ਭਲਕੇ ਸੱਤ ਸਮੁੰਦਰੋਂ...

aanchal singh reportedly ties the knot in an intimate ceremony

ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • fuel crisis
      ਸਿਰਫ਼ 2 ਹਫ਼ਤਿਆਂ ਲਈ ਪੈਟਰੋਲ ਬਾਕੀ! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
    • cyclospora outbreak
      ਸਾਵਧਾਨ ; ਸਾਈਕਲੋਸਪੋਰਾ ਢਾਹੁਣ ਲੱਗਾ ਕਹਿਰ ! ਅਮਰੀਕਾ 'ਚ 7,000 ਤੋਂ ਵੱਧ ਲੋਕਾਂ...
    • china s ev boom is out of control
      ਚੀਨ ਦਾ EV ਬੂਮ ਹੋਇਆ ਕਾਬੂ ਤੋਂ ਬਾਹਰ, ਦੁਨੀਆ ਭਰ ਦੀਆਂ ਕੰਪਨੀਆਂ ਦੀ ਵਧੀ ਚਿੰਤਾ
    • new prime minister
      ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...
    • coins featuring trump image
      ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ
    • there will be no need for hormuz  uae
      ਨਹੀਂ ਪਵੇਗੀ ਹੋਰਮੁਜ਼ ਦੀ ਲੋੜ, UAE ਕਰ ਰਿਹਾ ਨਵੇਂ ਬਦਲ ਦੀ ਤਿਆਰੀ
    • us visa
      ਹਟੀ ਵੀਜ਼ਾ ਪਾਬੰਦੀ ! ਅਮਰੀਕੀ ਅਦਾਲਤ ਨੇ ਪਲਟ'ਤਾ ਟਰੰਪ ਸਰਕਾਰ ਦਾ ਫ਼ੈਸਲਾ
    • amanpreet makes it to the top 12 finalists of miss international canada 2026
      ਅਮਨਪ੍ਰੀਤ ਮਠਾਰੂ ਨੇ 'ਮਿਸ ਇੰਟਰਨੈਸ਼ਨਲ ਕੈਨੇਡਾ 2026' ਦੇ ਟੌਪ-12 ਫਾਈਨਲਿਸਟਾਂ...
    • pakistan playing double game
      ਅਮਰੀਕਾ ਨਾਲ Double Game ਖੇਡ ਰਿਹੈ ਪਾਕਿਸਤਾਨ ! 'ਵਿਚੋਲਾ' ਬਣ ਦੁਸ਼ਮਣ ਦੀ ਕਰ...
    • fire in house
      ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +