ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੇ ਅਮਰੀਕੀਆਂ ਨੂੰ ਕੋਰੋਨਾ ਵਾਇਰਸ ਦਾ ਇਲਾਜ ਮੁਫਤ ਦੇਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵਿਸਕਾਨਸਿਨ ਨੇ ਇਕ ਖੇਤਰੀ ਹਵਾਈ ਅੱਡੇ ’ਤੇ ਇਕ ਚੋਣ ਰੈਲੀ ਦੌਰਾਨ ਐਲਾਨ ਕੀਤਾ ਕਿ ਜੋ ਐਂਟੀਬਾਡੀ ਇਲਾਜ ਉਨ੍ਹਾਂ ਨੂੰ ਮਿਲਿਆ ਉਹ ਜਨਤਾ ਲਈ ਮੁਫਤ ਉਪਲੱਬਧ ਕਰਵਾਇਆ ਜਾਵੇਗਾ। ਕੋਰੋਨਾ ਤੋਂ ਆਪਣੀ ਰਿਕਵਰੀ ਦਾ ਚੋਣ ਲਾਭ ਲੈਂਦੇ ਹੋਏ ਉਨ੍ਹਾਂ ਨੇ ਇਸ ਚੋਣ ਨੂੰ ‘ਟਰੰਪ ਸੁਪਰ ਰਿਕਵਰੀ’ ਅਤੇ ‘ਬਾਇਡੇਨ ਡਿਪ੍ਰੈਸ਼ਨ’ ਵਿਚਾਲੇ ਇਕ ਵਿਕਲਪ ਦੱਸ ਦਿੱਤਾ। ਦਿਨ ਦੀ ਸ਼ੁਰੂਆਤ ’ਚ ਮਿਸ਼ੀਗਨ ’ਚ ਹੋਈ ਚੋਣ ਰੈਲੀ ’ਚ ਟਰੰਪ ਨੇ ਚਿਤਾਵਨੀ ਦਿੱਤੀ ਕਿ ਨਵੰਬਰ ਦੀਆਂ ਚੋਣਾਂ ’ਚ ਡੈਮੋ¬ਕ੍ਰੇਟਿਕ ਜਿੱਤ ਮਿਸ਼ੀਗਨ ’ਚ ਕੋਰੋਨਾਵਾਇਰਸ ਦੀ ਸਥਿਤੀ ਨੂੰ ਖਰਾਬ ਬਣਾ ਸਕਦੀ ਹੈ ਅਤੇ ਨਾਲ ਹੀ ਪੂਰੇ ਅਮਰੀਕਾ ਨੂੰ ਵੀ ਬਰਬਾਦ ਕਰ ਸਕਦੀ ਹੈ।
ਬਾਇਡੇਨ ਦੇ ਆਉਣ ਨਾਲ ਮਹਾਮਾਰੀ ਲੰਬੀ ਹੋ ਜਾਵੇਗੀ : ਟਰੰਪ
ਟਰੰਪ ਨੇ ਕਿਹਾ ਕਿ ‘ਡੈਮੋ¬ਕ੍ਰੇਟਸ ਸਾਡੀ ਰਿਕਵਰੀ ਨੂੰ ਗੈਰ-ਕਾਨੂੰਨੀ ਲਾਕਡਾਊਨ ਲਗਾ ਕੇ ਖਤਮ ਕਰ ਦੇਣਗੇ ਜਿਵੇਂ ਕਿ ਤੁਹਾਡੇ ਗਵਰਨਰ ਅਜੇ ਕਰ ਰਹੇ ਹਨ। ਟਰੰਪ ਨੇ ਬਾਇਡੇਨ ਵੱਲੋਂ ਲਾਕਡਾਊਨ ਲਗਵਾਉਣ ਦਾ ਡਰ ਦਿਖਾਉਂਦੇ ਹੋਏ ਕਿਹਾ ਕਿ ਬਾਇਡੇਨ ਦੇਸ਼ ਨੂੰ ਬੰਦ ਕਰਵਾ ਦੇਣਗੇ ਜਿਸ ਨਾਲ ਵੈਕਸੀਨ ਆਉਣ ’ਚ ਜ਼ਿਆਦਾ ਸਮਾਂ ਲੱਗੇਗਾ ਅਤੇ ਕੋਰੋਨਾ ਮਹਾਮਾਰੀ ਲੰਬੀ ਹੋ ਜਾਵੇਗੀ।
ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਕੋਰੋਨਾ ਨਾਲ ਠੀਕ ਹੋਣ ਤੋਂ ਬਾਅਦ ਫਲੋਰਿਡਾ ਦੇ ਸੈਨਫੋਰਡ ’ਚ ਆਪਣੀ ਪਹਿਲੀ ਰੈਲੀ ਆਯੋਜਿਤ ਕਰਦੇ ਹੋਏ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਟਰੰਪ ਨੇ ਫਲੋਰਿਡਾ ’ਚ ਆਪਣੇ ਸਮਰਥਕਾਂ ਨੂੰ ਕਿਹਾ ਕਿ ਜੋ ਕੁਝ ਵੀ ਮੈਨੂੰ ਮਿਲਿਆ ਉਹ ਹੁਣ ਅਮਰੀਕਾ ਦੇ ਹਸਪਤਾਲਾਂ ’ਚ ਸਾਰਿਆਂ ਨੂੰ ਉਪਲੱਬਧ ਹੋਵੇਗਾ। ਟਰੰਪ ਨੂੰ 2 ਅਕਤੂਬਰ ਨੂੰ ਕੋਵਿਡ-19 ਦੇ ਇਨਫੈਕਸ਼ਨ ਦੇ ਕਾਰਣ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਵ੍ਹਾਈਟ ਹਾਊਸ ਦੇ ਫਿਜ਼ੀਸ਼ੀਅਨ ਡਾ. ਸ਼ਾਨ ਕਾਨਲੇ ਨੇ 12 ਅਕਤੂਬਰ ਨੂੰ ਐਲਾਨ ਕੀਤਾ ਕਿ ਲਗਾਤਾਰ ਕਈ ਦਿਨਾਂ ਤੱਕ ਟਰੰਪ ਦੇ ਕੋਵਿਡ-19 ਦੇ ਟੈਸਟ ’ਚ ਨੈਗੇਟਿਵ ਨਤੀਜੇ ਆਏ।
ਫਰਸਟ ਲੇਡੀ ਮੇਲਾਨੀਆ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਬੇਟੇ ਬੈਰਨ ’ਤੇ ਵੀ ਕੋਰੋਨਾ ਦਾ ਹਮਲਾ ਹੋਇਆ ਸੀ ਪਰ ਕਿਸੇ ਤਰ੍ਹਾਂ ਦਾ ਕੋਈ ਲੱਛਣ ਨਹੀਂ ਦਿਖਿਆ ਪਰ ਹਾਲ ਹੀ ’ਚ ਕੋੋਰੋਨਾ ਦੇ ਟੈਸਟ ’ਚ ਉਨ੍ਹਾਂ ਦਾ ਰਿਜ਼ਲਟ ਨੈਗੇਟਿਵ ਆਇਆ। ਟਰੰਪ ਨੇ ਸ਼ਨੀਵਾਰ ਨੂੰ ਵਿਸਕਾਨਸਿਨ ’ਚ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਦੇ ਬੇਟੇ ਬੈਰਨ ਨੌਜਵਾਨ ਹਨ ਅਤੇ ਉਨ੍ਹਾਂ ਦਾ ਇਮਿਊਨਿਟੀ ਸਿਸਟਮ ਬਹੁਤ ਮਜ਼ਬੂਤ ਹੈ ਅਤੇ ਉਹ ਹੋਰਾਂ ਨੌਜਵਾਨਾਂ ਦੀ ਤਰ੍ਹਾਂ ਆਸਾਨੀ ਨਾਲ ਵਾਇਰਸ ਨੂੰ ਕਾਬੂ ਪਾਉਣ ’ਚ ਸਮਰੱਥ ਸਨ।
ਓਂਟਾਰੀਓ 'ਚ ਕੋਰੋਨਾ ਦੇ 658 ਨਵੇਂ ਮਾਮਲੇ ਦਰਜ, 200 ਦੇ ਕਰੀਬ ਟੋਰਾਂਟੋ ਨਾਲ ਸਬੰਧਤ
NEXT STORY