ਵਾਸ਼ਿੰਗਟਨ — ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਮੁੱਖ ਰਣਨੀਤੀਕਾਰ ਸਵੀਟ ਬੈਨਨ ਨੇ ਆਪਣਾ ਅਹੁੱਦਾ ਛੱਡਾ ਦਿੱਤਾ ਹੈ। ਵ੍ਹਾਈਟ ਹਾਊਸ ਦੇ ਕਰੀਬੀ ਇਕ ਸੂਤਰ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ, ''ਉਹ ਚਲੇ ਗਏ ਹਨ।''
ਰਵਾਨਗੀ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਜਾਨ ਕੇਲੀ ਨੇ ਬੈਨਨ ਦੀ ਸਥਿਤੀ ਦੀ ਸਮੀਖਿਆ ਕੀਤੀ ਸੀ। ਬੈਨਨ ਇਕ ਦੱਖਣਪੰਥੀ ਰਾਸ਼ਟਰਵਾਦੀ ਹਨ ਪਰ ਅਮਰੀਕੀ ਮੀਡੀਆ ਮੁਤਾਬਕ ਉਹ ਆਪਣੇ ਸਲਾਹਕਾਰਾਂ ਅਤੇ ਟਰੰਪ ਪਰਿਵਾਰ ਨੂੰ ਪ੍ਰਭਾਵਿਤ ਨਾ ਕਰ ਪਾਏ। ਬੈਨਨ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਚੋਣ ਪ੍ਰਚਾਰ ਦੀ ਰਣਨੀਤੀ ਬਣਾਉਣ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਨਿਭਾਈ ਸੀ।
ਫਿਨਲੈਂਡ : ਚਾਕੂ ਮਾਰ ਕੇ ਕਈ ਲੋਕਾਂ ਨੂੰ ਜ਼ਖਮੀ ਕਰਨ ਵਾਲਾ ਗ੍ਰਿਫਤਾਰ
NEXT STORY