ਇਸਲਾਮਾਬਾਦ: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ "ਡੋਨਾਲਡ ਟਰੰਪ" ਪਾਕਿਸਤਾਨ ਦੀਆਂ ਸੜਕਾਂ 'ਤੇ ਖੀਰ ਵੇਚਦੇ ਦੇਖੇ ਗਏ। ਇਹ ਵੀਡੀਓ ਖਾਸ ਕਰਕੇ ਉਦੋਂ ਚਰਚਾ ਵਿੱਚ ਆਈ, ਜਦੋਂ ਡੋਨਾਲਡ ਟਰੰਪ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕੋਣ ਹੈ ਇਸ ਵੀਡੀਓ ਵਿਚ ਦਿਖਾਈ ਦੇਣ ਵਾਲਾ ਸ਼ਖਸ।
ਇਹ ਵੀ ਪੜ੍ਹੋ: ਕੁੜੀ ਨੂੰ ਮਾਰਿਆ ਜਾਵੇ ਜਾਂ ਨਹੀਂ...ਸਿੱਕਾ ਉਛਾਲ ਕੇ ਕੀਤਾ ਫੈਸਲਾ, ਫਿਰ ਕਤਲ ਮਗਰੋਂ...
ਦਰਅਸਲ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਡੋਨਾਲਡ ਟਰੰਪ ਨਹੀਂ, ਸਗੋਂ ਪਾਕਿਸਤਾਨ ਦੇ ਸਲੀਮ ਬੱਗਾ ਹਨ। ਸਲੀਮ ਬੱਗਾ ਐਲਬਿਨਿਜ਼ਮ ਨਾਮਕ ਬਿਮਾਰੀ ਤੋਂ ਪੀੜਤ ਹਨ, ਜਿਸ ਵਿਚ ਵਿਅਕਤੀ ਦੀ ਚਮੜੀ, ਵਾਲ ਅਤੇ ਅੱਖਾਂ ਦਾ ਰੰਗ ਹਲਕਾ ਸੁਨਹਿਰੀ ਹੋ ਜਾਂਦਾ ਹੈ। ਬੱਗਾ ਦੀ ਸ਼ਕਲ ਹੂ-ਬ-ਹੂ ਡੋਨਾਲਡ ਟਰੰਪ ਨਾਲ ਮਿਲਦੀ ਹੈ। ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਗਾ ਗਲੀਆਂ ਵਿੱਚ ਉੱਚੀ ਆਵਾਜ਼ ਵਿੱਚ ਗਾ ਕੇ ਖੀਰ ਵੇਚ ਰਹੇ ਹਨ ਪਰ ਉਹ ਇੰਟਰਨੈੱਟ 'ਤੇ ਆਪਣੇ ਗਾਣੇ ਜਾਂ ਕੁਲਫੀ ਕਰਕੇ ਨਹੀਂ, ਸਗੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਲਦੇ-ਜੁਲਦੇ ਚਿਹਰੇ ਕਾਰਨ ਮਸ਼ਹੂਰ ਹੋਏ ਹਨ। ਟਰੰਪ ਵਾਂਗ ਦਿਸਣ ਵਾਲੇ ਬੱਗਾ ਨਾਲ ਲੋਕ ਸੈਲਫੀ ਵੀ ਲੈਂਦੇ ਹਨ।
ਇਹ ਵੀ ਪੜ੍ਹੋ: ਵਿਆਹ ਤੋਂ 3 ਮਿੰਟ ਬਾਅਦ ਹੀ ਤਲਾਕ, ਲਾੜੀ ਦੇ ਇਸ ਫੈਸਲੇ ਦੀ ਦੁਨੀਆ ਕਰ ਰਹੀ ਪ੍ਰਸ਼ੰਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ ਵੱਲੋਂ ਯੂਕ੍ਰੇਨ 'ਤੇ ਮਿਜ਼ਾਈਲ ਹਮਲੇ, ਸਾਵਧਾਨੀ ਵਜੋਂ ਬਿਜਲੀ ਕੱਟ ਸ਼ੁਰੂ
NEXT STORY