ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਵੱਡੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਉਨ੍ਹਾਂ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਆਮ ਜਨਤਾ ਨੂੰ ਝਟਕਾ, ਦੂਜੇ ਦਿਨ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਨਵੇਂ ਭਾਅ
ਬੁਲਾਰੇ ਨੇ ਦੱਸਿਆ ਕਿ ਟਰੰਪ ਜੂਨੀਅਰ ਦੇ ਕੋਵਿਡ-19 ਨਾਲ ਪੀੜਤ ਹੋਣ ਦੀ ਪੁਸ਼ਟੀ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਹੋਈ ਅਤੇ ਜਾਂਚ ਦੀ ਰਿਪੋਰਟ ਆਉਣ ਦੇ ਬਾਅਦ ਤੋਂ ਉਹ ਆਪਣੇ ਕੈਬਨ ਵਿਚ ਇਕਾਂਤਵਾਸ ਵਿਚ ਹਨ। ਬੁਲਾਰੇ ਨੇ ਕਿਹਾ, 'ਹੁਣ ਤੱਕ ਉਨ੍ਹਾਂ ਵਿਚ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਹਨ ਅਤੇ ਉਹ ਕੋਵਿਡ-19 ਸਬੰਧੀ ਸਾਰੇ ਡਾਕਟਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ। ਟਰੰਪ ਜੂਨੀਅਰ (42) ਤੋਂ ਪਹਿਲਾਂ ਉਨ੍ਹਾਂ ਦੇ ਛੋਟੇ ਭਰਾ ਬੈਰੋਨ, ਪਿਤਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਪ੍ਰਥਮ ਮਹਿਲਾ ਮੇਲਾਨੀਆ ਵੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ।
UK : ਜਾਨਸਨ ਦੇ ਸਮਰਥਨ ਨਾਲ ਪੰਜਾਬੀ ਮੂਲ ਦੀ ਮੰਤਰੀ 'ਤੇ ਅਸਤੀਫ਼ੇ ਦੀ ਨੌਬਤ ਟਲੀ
NEXT STORY