ਬੁਟੇਂਬੋ— ਲੋਕਤੰਤਰੀ ਕਾਂਗੋ ਗਣਰਾਜ (ਡੀ.ਆਰ. ਕਾਂਗੋ) ਦੇ ਉੱਤਰੀ ਕਿਵੂ 'ਚ ਇਕੋ ਦਿਨ 'ਚ ਇਬੋਲਾ ਕਾਰਨ 26 ਲੋਕਾਂ ਦੀ ਮੌਤ ਹੋ ਗਈਆਂ। ਕਰੀਬ 9 ਮਹੀਨੇ ਪਹਿਲਾਂ ਇਸ ਬੀਮਾਰੀ ਦੇ ਫੈਲਣ ਤੋਂ ਬਾਅਦ ਇਕ ਦਿਨ 'ਚ ਮਰਨ ਵਾਲੇ ਲੋਕਾਂ ਦੀ ਇਹ ਸਭ ਤੋਂ ਜ਼ਿਆਦਾ ਗਿਣਤੀ ਹੈ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉੱਤਰ ਪੂਰਬੀ ਕਿਵੂ ਸੂਬੇ 'ਚ 28 ਅਪ੍ਰੈਲ ਐਤਵਾਰ ਨੂੰ ਮੌਤਾਂ ਦੇ 26 ਮਾਮਲੇ ਆਏ। ਦੇਸ਼ 'ਚ ਇਬੋਲਾ ਨਾਲ 957 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ 33 ਸਿਹਤ ਕਰਮਚਾਰੀ ਸਨ।
ਜ਼ਹਿਰੀਲੇ ਖੂਨ ਕਾਂਡ ਦੀ ਬਰਤਾਨੀਆ ਨੇ ਸ਼ੁਰੂ ਕੀਤੀ ਜਾਂਚ
NEXT STORY