ਛੱਤਰਪਤੀ ਸ਼ੰਭਾਜੀਨਗਰ- ਮਹਾਰਾਸ਼ਟਰ ਦੇ ਸੋਕਾ ਪ੍ਰਭਾਵਿਤ ਮਰਾਠਵਾੜਾ ਖੇਤਰ 'ਚ ਜਾਲਨਾ ਜ਼ਿਲ੍ਹੇ ਦੇ ਇਕ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਦੇ ਦਿਨ ਦਾ ਜ਼ਿਆਦਾਤਰ ਸਮਾਂ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਨ ਲਈ ਨੇੜਲੇ ਇਲਾਕਿਆਂ 'ਚ ਭਟਕਣ 'ਚ ਲੰਘਦਾ ਹੈ। ਬਦਨਾਪੁਰ ਤਹਿਸੀਲ ਦੇ ਅੰਦਰੂਨੀ ਇਲਾਕਿਆਂ 'ਚ ਜਾਲਨਾ-ਭੋਰਕਰਦਨ ਰੋਡ ਨੇੜੇ ਸਥਿਤ ਤਪੋਵਨ ਪਿੰਡ ਵਿਚ ਕੁਦਰਤੀ ਜਲ ਸਰੋਤ ਨਹੀਂ ਹੈ ਅਤੇ ਉੱਥੋਂ ਦੇ ਲੋਕ ਪੀਣ ਵਾਲੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਪਾਣੀ ਦੇ ਟੈਂਕਰਾਂ 'ਤੇ ਨਿਰਭਰ ਹਨ। ਪਿੰਡ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ 'ਚ ਪਿੰਡ ਵਿਚ ਪਾਣੀ ਵਾਲੇ ਸਰੋਤ ਸੁੱਕ ਗਏ ਹਨ, ਜਿਸ ਕਾਰਨ ਔਰਤਾਂ ਅਤੇ ਬੱਚਿਆਂ ਨੂੰ ਆਲੇ-ਦੁਆਲੇ ਦੇ ਇਲਾਕਿਆਂ ਤੋਂ ਪੀਣ ਦਾ ਪਾਣੀ ਲਿਆਉਣ ਲਈ ਘੱਟੋ-ਘੱਟ 2 ਤੋਂ 4 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ ਅਤੇ ਭਿਆਨਕ ਗਰਮੀ ਵਿਚ ਪਾਣੀ ਲਿਆਉਣ ਲਈ ਇਨ੍ਹਾਂ ਇਲਾਕਿਆਂ ਦੇ ਕਈ ਚੱਕਰ ਲਾਉਂਦੇ ਪੈਂਦੇ ਹਨ।
ਇਹ ਵੀ ਪੜ੍ਹੋ- ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ; ਡਾਰਕ ਵੈੱਬ 'ਚ ਉਲਝ ਕੇ ਰਹਿ ਗਈ ਪੁਲਸ ਦੀ ਜਾਂਚ
ਪਿਛਲੇ ਮਾਨਸੂਨ 'ਚ ਘੱਟ ਮੀਂਹ ਪੈਣ ਕਾਰਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੀ ਰਹਿਣ ਵਾਲੀ ਅਮਰਪਾਲੀ ਬੋਰਡੇ ਨੇ ਦੱਸਿਆ ਕਿ ਘਰੇਲੂ ਵਰਤੋਂ ਲਈ ਰੋਜ਼ਾਨਾ ਇਕ ਟੈਂਕਰ ਪਾਣੀ ਸਪਲਾਈ ਕਰਦਾ ਹੈ ਪਰ ਇਸ ਦਾ ਰੰਗ ਪੀਲਾ ਹੈ ਅਤੇ ਇਸ ਦੀ ਵਰਤੋਂ ਪੀਣ ਅਤੇ ਖਾਣਾ ਬਣਾਉਣ ਲਈ ਨਹੀਂ ਕੀਤੀ ਜਾ ਸਕਦੀ। ਬੋਰਡੇ ਨੇ ਕਿਹਾ ਕਿ ਟੈਂਕਰ ਪਿੰਡ ਦੇ ਨਕਲੀ ਟੈਂਕ ਵਿਚ ਪਾਣੀ ਖਾਲੀ ਕਰ ਦਿੰਦਾ ਹੈ। ਅਸੀਂ ਪਾਣੀ ਨੂੰ ਆਪਣੇ ਘਰਾਂ ਤੱਕ ਪਹੁੰਚਾਉਣਾ ਹੈ ਪਰ ਇਹ ਪਾਣੀ ਪੀਣ ਯੋਗ ਨਹੀਂ ਹੋਵੇਗਾ। ਅਸੀਂ ਪੀਣ ਵਾਲਾ ਪਾਣੀ ਦੂਜੇ ਪਿੰਡਾਂ ਦੇ ਖੇਤਾਂ ਵਿਚ ਸਥਿਤ ਜਲ ਸਰੋਤਾਂ ਤੋਂ ਲਿਆਉਂਦੇ ਹਾਂ।
ਇਹ ਵੀ ਪੜ੍ਹੋ- IMD ਦਾ ਅਲਰਟ; ਇਸ ਮਹੀਨੇ ਗਰਮੀ ਨਹੀਂ ਵਿਖਾਏਗੀ ‘ਨਰਮੀ, ਲੂ ਵਧਾਏਗੀ ਲੋਕਾਂ ਦੀ ਪਰੇਸ਼ਾਨੀ
ਉਨ੍ਹਾਂ ਕਿਹਾ ਕਿ ਖੂਹ ਮਾਲਕ ਅਕਸਰ ਉਨ੍ਹਾਂ ਨੂੰ ਪਾਣੀ ਭਰਨ ਨਹੀਂ ਦਿੰਦੇ। ਨੇੜਲੇ ਪਿੰਡ ਪਵਨ ਟਾਂਡਾ, ਤੁਪੇਵਾੜੀ ਅਤੇ ਬਨੇਗਾਓਂ ਵੀ ਪਾਣੀ ਦੇ ਟੈਂਕਰਾਂ 'ਤੇ ਨਿਰਭਰ ਹਨ। 30 ਅਪ੍ਰੈਲ ਤੱਕ ਜਾਲਨਾ ਦੇ 282 ਪਿੰਡ ਅਤੇ 68 ਬਸਤੀਆਂ 419 ਟੈਂਕਰਾਂ 'ਤੇ ਨਿਰਭਰ ਸਨ। ਟੈਂਕਰ ਚਾਲਕ ਗਣੇਸ਼ ਸਾਸਾਣੇ 12 ਕਿਲੋਮੀਟਰ ਦੂਰ ਸਥਿਤ ਖੂਹ ਤੋਂ ਹਰ ਰੋਜ਼ ਤਪੋਵਨ ਲਈ ਪਾਣੀ ਲਿਆਉਂਦਾ ਹੈ। ਉਸ ਨੇ ਕਿਹਾ ਮੈਨੂੰ ਆਪਣਾ ਟੈਂਕਰ ਭਰਨ ਲਈ ਇਕ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ। ਮੈਂ ਘੱਟੋ-ਘੱਟ ਦੋ ਵਾਰ ਤਪੋਵਨ ਜਾਂਦਾ ਹਾਂ। ਪਿੰਡ ਦੀ ਸਰਪੰਚ ਜੋਤੀ ਜਗਦਲੇ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਨਦੀ ਜਾਂ ਸਿੰਚਾਈ ਪ੍ਰਾਜੈਕਟ ਵਰਗਾ ਕੋਈ ਵੱਡਾ ਸਰੋਤ ਨਹੀਂ ਹੈ ਅਤੇ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਕੁਝ ਰਾਹਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10 ਸਾਲਾਂ ਤੱਕ ਪੀ. ਐੱਮ. ਮੋਦੀ ਦੇ ਨਿਸ਼ਾਨੇ 'ਤੇ ਰਿਹਾ ਦੱਖਣੀ ਭਾਰਤ, ਚੋਣਾਂ ਜਿੱਤਣ ਲਈ 5 ਸੂਬਿਆਂ ਦੇ ਕੀਤੇ 146 ਦੌਰੇ
NEXT STORY