ਦੁਬਈ— ਸਾਊਦੀ ਅਰਬ ਦੀ ਮੀਡੀਆ ਰਿਪੋਰਟ ਮੁਤਾਬਕ ਦੇਸ਼ ਦੇ ਪੂਰਬੀ ਹਿੱਸੇ 'ਚ ਸਥਿਤ ਸਾਊਦੀ ਅਰਾਮਕੋ ਕੇਂਦਰ 'ਤੇ ਡਰੋਨ ਹਮਲਾ ਕੀਤਾ ਗਿਆ ਹੈ। ਕੰਪਨੀ ਦੇ 2 ਪਲਾਂਟਾਂ 'ਚ ਡਰੋਨ ਹਮਲਾ ਹੋਇਆ ਹੈ ਤੇ ਅੱਗ ਲੱਗ ਗਈ। ਪਹਿਲਾਂ ਇੱਥੇ ਸਿਰਫ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਸੀ। ਇਹ ਸਾਊਦੀ ਅਰਬ ਦੀ ਰਾਸ਼ਟਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਕੰਪਨੀ ਹੈ। ਇਹ ਸਾਊਦੀ ਅਰਬ ਦੀ ਸਭ ਤੋਂ ਵੱਡੀ ਕੱਚੇ ਤੇਲ ਦੀ ਕੰਪਨੀ ਹੈ। ਜਾਣਕਾਰੀ ਮੁਤਾਬਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਯਮਨ 'ਚ ਈਰਾਨ ਦੇ ਸਮਰਥਕ ਹੋਤੀ ਵਿਦਰੋਹੀਆਂ ਨੇ ਸਾਊਦੀ 'ਚ ਦੋ ਤੇਲ ਪਲਾਂਟਾਂ 'ਤੇ ਡਰੋਨ ਹਮਲੇ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ। ਸਮੂਹ ਦੇ ਟੀ.ਵੀ. ਨੇ ਕਿਹਾ ਕਿ ਵਿਦਰੋਹੀਆਂ ਨੇ 10 ਡਰੋਨ ਜਹਾਜ਼ਾਂ ਨਾਲ ਵੱਡੀ ਮੁਹਿੰਮ ਛੇੜੀ ਅਤੇ ਇਸ ਦੌਰਾਨ ਪੂਰਬੀ ਸਾਊਦੀ ਅਰਬ 'ਚ ਅਬਕੈਕ ਅਤੇ ਖੁਰਾਇਸ 'ਚ ਰਿਫਾਈਨਰੀਆਂ ਨੂੰ ਨਿਸ਼ਾਨਾ ਬਣਾਇਆ ਹੈ।
ਆਨਲਾਈਨ ਵੀਡੀਓ 'ਚ ਭਿਆਨਕ ਅੱਗ ਲੱਗੀ ਦੇਖੀ ਜਾ ਸਕਦੀ ਹੈ ਤੇ ਵੀਡੀਓ 'ਚ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਹੈ, ਹਾਲਾਂਕਿ ਗੋਲੀਆਂ ਚੱਲਣ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ। ਅਰਾਮਕੋ ਨੇ ਇਸ ਸਬੰਧੀ ਵਿਸਥਾਰ 'ਚ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਅਰਾਮਕੋ ਨੂੰ ਅੱਤਵਾਦੀ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਅਲ ਕਾਇਦਾ ਦੇ ਆਤਮਘਾਤੀ ਹਮਲਾਵਰਾਂ ਨੇ ਫਰਵਰੀ 2006 'ਚ ਇਸ ਤੇਲ ਕੰਪਨੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫਲ ਰਹੇ ਸਨ। ਬੀਤੇ ਕੁਝ ਦਿਨਾਂ ਤੋਂ ਈਰਾਨ ਸਮਰਥਿਤ ਹੋਤੀ ਵਿਦਰੋਹੀਆਂ ਨੇ ਵੀ ਸਾਊਦੀ ਅਰਬ 'ਚ ਕਈ ਵਾਰ ਹਮਲੇ ਕੀਤੇ ਹਨ।
ਹਸਪਤਾਲ 'ਚ ਅੱਗ ਲੱਗਣ ਕਾਰਨ ਸੜਕਾਂ 'ਤੇ ਮਰੀਜ਼, ਮ੍ਰਿਤਕਾਂ ਦੀ ਵਧੀ ਗਿਣਤੀ
NEXT STORY