ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ,ਜਿਹਨਾਂ ਵਿਚ ਕੇਰਲ ਦੇ ਇਕ ਜੋੜੇ ਸਮੇਤ ਚਾਰ ਭਾਰਤੀ ਸ਼ਾਮਲ ਹਨ। ਇਕ ਮੀਡੀਆ ਰਿਪੋਰਟ ਵਿਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਸ ਹਾਦਸੇ ਵਿਚ 9 ਹੋਰ ਲੋਕ ਜ਼ਖ਼ਮੀ ਵੀ ਹੋਏ ਹਨ। ਗਲਫ ਨਿਊਜ਼ ਨੇ ਦੱਸਿਆ ਕਿ ਦੁਬਈ ਸਿਵਲ ਡਿਫੈਂਸ ਆਪ੍ਰੇਸ਼ਨ ਰੂਮ ਨੂੰ ਸ਼ਨੀਵਾਰ ਦੁਪਹਿਰ 12:35 ਵਜੇ ਦੁਬਈ ਦੇ ਅਲ ਰਾਸ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਬਾਰੇ ਇੱਕ ਕਾਲ ਮਿਲੀ। ਅਖ਼ਬਾਰ ਨੇ ਦੱਸਿਆ ਕਿ ਅੱਗ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਫਿਰ ਹੋਰ ਖੇਤਰਾਂ ਵਿੱਚ ਫੈਲ ਗਈ।
'ਦੁਬਈ ਸਿਵਲ ਡਿਫੈਂਸ' ਹੈੱਡਕੁਆਰਟਰ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਇਮਾਰਤ 'ਚ ਮੌਜੂਦ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। 'ਪੋਰਟ ਸੈਡ ਫਾਇਰ ਸਟੇਸ਼ਨ' ਅਤੇ 'ਹਮਰੀਆਹ ਫਾਇਰ ਸਟੇਸ਼ਨ' ਤੋਂ ਵੀ ਟੀਮਾਂ ਨੂੰ ਬੁਲਾਇਆ ਗਿਆ ਸੀ। ਅਖ਼ਬਾਰ ਨੇ ਦੱਸਿਆ ਕਿ ਅੱਗ 'ਤੇ ਦੁਪਹਿਰ 2:42 ਵਜੇ ਕਾਬੂ ਪਾ ਲਿਆ ਗਿਆ। ਅਖਬਾਰ ਨੇ ਦੁਬਈ ਪੁਲਸ ਮੁਰਦਾਘਰ ਵਿੱਚ ਮੌਜੂਦ ਇੱਕ ਭਾਰਤੀ ਸਮਾਜਿਕ ਕਾਰਕੁਨ ਨਸੀਰ ਵਤਨਪੱਲੀ ਦੇ ਹਵਾਲੇ ਨਾਲ ਕਿਹਾ ਕਿ ਮਰਨ ਵਾਲਿਆਂ ਵਿੱਚ ਕੇਰਲ ਦੇ ਇੱਕ ਜੋੜੇ ਸਮੇਤ ਚਾਰ ਭਾਰਤੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ''ਹੁਣ ਤੱਕ ਅਸੀਂ ਚਾਰ ਭਾਰਤੀਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ 'ਚ ਤਾਮਿਲਨਾਡੂ ਦੇ ਦੋ ਪੁਰਸ਼ ਅਤੇ ਕੇਰਲ ਦੇ ਇਕ ਜੋੜੇ, ਤਿੰਨ ਪਾਕਿਸਤਾਨੀ ਭਰਾ ਅਤੇ ਇਮਾਰਤ 'ਚ ਕੰਮ ਕਰਨ ਵਾਲੀ ਇਕ ਨਾਈਜੀਰੀਅਨ ਔਰਤ ਸ਼ਾਮਲ ਹੈ।''
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਮਾਮਲਾ
ਰਿਪੋਰਟ ਮੁਤਾਬਕ ਵਤਨਪੱਲੀ ਨੇ ਕਿਹਾ ਕਿ ਉਹ ਦੁਬਈ ਪੁਲਸ, ਦੁਬਈ ਵਿੱਚ ਭਾਰਤੀ ਕੌਂਸਲੇਟ, ਹੋਰ ਡਿਪਲੋਮੈਟਿਕ ਮਿਸ਼ਨਾਂ ਅਤੇ ਮ੍ਰਿਤਕ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਤਾਲਮੇਲ ਕਰ ਰਹੇ ਹਨ। ਦੁਬਈ ਸਿਵਲ ਡਿਫੈਂਸ ਦੇ ਬੁਲਾਰੇ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਸਨ। ਬੁਲਾਰੇ ਨੇ ਕਿਹਾ ਕਿ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਵਿਆਪਕ ਜਾਂਚ ਕਰ ਰਹੇ ਹਨ, ਤਾਂ ਜੋ ਵਿਸਤ੍ਰਿਤ ਰਿਪੋਰਟ ਉਪਲਬਧ ਕਰਵਾਈ ਜਾ ਸਕੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਰਮਨੀ ਨੇ ਪ੍ਰਮਾਣੂ ਊਰਜਾ ਤੋਂ ਕੀਤੀ ਤੌਬਾ! ਬੰਦ ਕੀਤੇ ਤਿੰਨੋਂ ਨਿਊਕਲੀਅਰ ਪਾਵਰ ਪਲਾਂਟ
NEXT STORY