ਬੋਚੁਮ : ਜਰਮਨੀ ਦੇ ਬੋਚੁਮ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਕਾਰਨ ਤਿੰਨ ਭਾਰਤੀ ਨਾਗਰਿਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਪੰਜ ਹੋਰ ਲੋਕ ਜ਼ਖ਼ਮੀ ਹੋ ਗਏ। ਜਰਮਨ ਪੁਲਸ ਅਨੁਸਾਰ ਮ੍ਰਿਤਕਾਂ ਵਿੱਚ 25 ਅਤੇ 27 ਸਾਲ ਦੀਆਂ ਦੋ ਔਰਤਾਂ ਅਤੇ 26 ਸਾਲਾ ਇੱਕ ਨੌਜਵਾਨ ਸ਼ਾਮਲ ਹੈ, ਜੋ ਕਿ ਭਾਰਤੀ ਨਾਗਰਿਕ ਸਨ।
ਇਹ ਘਟਨਾ ਬੋਚੁਮ ਦੇ ਹੌਫਸਟੈਡ ਜ਼ਿਲ੍ਹੇ ਵਿੱਚ ਮੰਗਲਵਾਰ ਤੜਕੇ ਲਗਭਗ 4:15 ਵਜੇ ਵਾਪਰੀ, ਜਦੋਂ ਇੱਕ ਰਿਹਾਇਸ਼ੀ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦੂਜੀ ਮੰਜ਼ਿਲ 'ਤੇ ਸਥਿਤ ਇੱਕ ਅਪਾਰਟਮੈਂਟ ਵਿੱਚੋਂ ਤਿੰਨਾਂ ਭਾਰਤੀਆਂ ਦੀਆਂ ਲਾਸ਼ਾਂ ਮਿਲੀਆਂ। ਧੂੰਏਂ ਕਾਰਨ ਦਮ ਘੁੱਟਣ ਕਰਕੇ ਜ਼ਖ਼ਮੀ ਹੋਏ ਪੰਜ ਵਿਅਕਤੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਂਚਕਰਤਾਵਾਂ ਨੇ ਤਕਨੀਕੀ ਖਰਾਬੀ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਅੱਗ ਲੱਗਣ ਦਾ ਖਦਸ਼ਾ ਜਤਾਇਆ ਹੈ।
ਮਾਮਲੇ ਦੀ ਜਾਂਚ ਕਰ ਰਹੀ ਹੋਮੀਸਾਈਡ ਸਕੁਐਡ ਨੇ ਹੱਤਿਆ ਦੇ ਸ਼ੱਕ ਹੇਠ ਇਮਾਰਤ ਵਿੱਚ ਰਹਿੰਦੇ 41 ਸਾਲਾ ਰੋਮਾਨੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਮੁਲਜ਼ਮ ਖ਼ਿਲਾਫ਼ ਮੁੱਢਲੇ ਸਬੂਤ ਮਿਲੇ ਹਨ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬਲੂਚਿਸਤਾਨ 'ਚ ਪਾਕਿਸਤਾਨੀ ਫੌਜ ਦੀ ਵੱਡੀ ਕਾਰਵਾਈ, 5 ਅੱਤਵਾਦੀ ਢੇਰ
NEXT STORY