ਦੁਬਈ (ਬਿਊਰੋ): ਕੋਵਿਡ-19 ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਹਾਲੇ ਤੱਕ ਇਸ ਮਹਾਮਾਰੀ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਸਕੀ ਹੈ। ਇਸ ਜਾਨਲੇਵਾ ਵਾਇਰਸ ਨਾਲ ਲੜਨ ਲਈ ਸਮਾਜਿਕ ਦੂਰੀ ਅਤੇ ਆਈਸੋਲੇਸ਼ਨ ਸਭ ਤੋਂ ਵੱਡੇ ਹਥਿਆਰ ਹਨ। ਅਜਿਹੇ ਹੀ ਕੁਝ ਸੰਦੇਸ਼ ਦੁਬਈ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਟਾਵਰ ਬੁਰਜ ਖਲੀਫਾ ਨੇ ਦਿੱਤੇ। ਵੱਖ-ਵੱਖ ਰੰਗੀਨ ਰੋਸ਼ਨੀ ਵਿਚ ਰੰਗੇ ਬੁਰਜ ਖਲੀਫਾ ਨੇ ਦੁਨੀਆ ਨੂੰ ਕੋਰੋਨਾਵਾਇਰਸ ਤੋਂ ਬਚਣ ਕਈ ਸੰਦਸ਼ ਦਿੱਤੇ।ਖਾਸ ਗੱਲ ਇਹ ਰਹੀ ਕਿ ਇਸ ਸੰਦੇਸ਼ ਹਿੰਦੀ ਸਮੇਤ ਕਈ ਭਾਸ਼ਾਵਾਂ ਵਿਚ ਹਨ।
'ਥੈਂਕਿਊ ਹੀਰੋਜ਼'
ਬੁਰਜ ਖਲੀਫਾ ਵਿਚ ਰੰਗੀਨ ਲਾਈਟਾਂ ਜ਼ਰੀਏ ਉਹਨਾਂ ਸਾਰੇ ਲੋਕਾਂ ਨੂੰ ਸਲਾਮ ਕੀਤਾ ਜਾ ਰਿਹਾ ਹੈ ਜੋ ਇਸ ਸਮੇਂ ਵਾਇਰਸ ਨਾਲ ਲੜਨ ਲਈ ਦਿਨ ਰਾਤ ਮੈਦਾਨ ਵਿਚ ਹਨ। ਦੁਨੀਆ ਵਿਚ ਹੁਣ ਤੱਕ 1,273,712 ਲੋਕ ਇਸ ਵਾਇਰਸ ਦੀ ਚਪੇਟ ਵਿਚ ਹਨ। ਜਦਕਿ 69 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਕੋਰੋਨਾ ਦਾ ਕਹਿਰ ਜਾਰੀ, ਮਹਾਰਾਣੀ ਨੇ ਦੇਸ਼ ਨੂੰ ਕੀਤਾ ਸੰਬੋਧਿਤ
ਹੀਰੋਜ਼ ਨੂੰ ਸਲਾਮ
ਇਸ ਤ੍ਰਾਸਦੀ ਦੇ ਵਿਚ ਆਪਣੇ ਕੰਮ 'ਤੇ ਜਾਣ ਵਾਲੇ ਅਤੇ ਬਾਕੀ ਦੁਨੀਆ ਨੂੰ ਬਚਾਉਣ ਵਾਲੇ ਲੋਕਾਂ ਨੂੰ ਇੱਥੋਂ ਸਲਾਮ ਕੀਤਾ ਗਿਆ। ਇਸ ਵਿਚ ਡਾਕਟਰ, ਟੀਚਰ, ਸਫਾਈਕਰਮੀ ਆਦਿ ਸ਼ਾਮਲ ਕੀਤੇ ਗਏ।
ਇਟਲੀ ਦੇ ਨਾਲ ਹਾਂ
ਚੀਨ ਦੇ ਬਾਅਦ ਕੋਰੋਨਾਵਾਇਰਸ ਨਾਲ ਇਟਲੀ, ਅਮਰੀਕਾ ਅਤੇ ਦੱਖਣੀ ਅਫਰੀਕਾ ਜਿਹੇ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਸਭ ਤੋਂ ਜ਼ਿਆਦਾ ਮੌਤਾਂ ਇਟਲੀ ਵਿਚ ਹੋਈਆਂ ਹਨ। ਇੱਥੇ 15,887 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਭਿਆਨਕ ਤ੍ਰਾਸਦੀ ਵਿਚ ਜਾਨ ਗਵਾਉਣ ਵਾਲੇ ਲੋਕਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਇਟਲੀ ਲਈ ਸੰਦੇਸ਼ ਲਗਾਇਆ ਗਿਆ।
'ਸਟੇ ਹੋਮ'
ਮੌਜੂਦਾ ਸਮੇਂ ਵਿਚ ਕੋਰੋਨਾਵਾਇਸ ਨਾਲ ਲੜਨ ਲਈ ਸਭ ਤੋਂ ਵੱਡਾ ਹਥਿਆਰ ਆਈਸੋਲੇਸ਼ਨ ਹੀ ਹੈ। ਦੁਨੀਆ ਭਰ ਵਿਚ ਕੁਆਰੰਟੀਨ ਅਤੇ ਸੋਸ਼ਲ ਡਿਸਟੈਂਸਿੰਗ ਦੇ ਜ਼ਰੀਏ ਇਸ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਇਸ ਵਾਇਰਸ ਦੀ ਪਕੜ ਵਿਚ ਨਾ ਆਵੇ। ਇਹੀ ਸੰਦੇਸ਼ ਬੁਰਜ ਖਲੀਫਾ ਵੱਲੋਂ ਵੀ ਦਿੱਤਾ ਗਿਆ।
ਬ੍ਰਿਟੇਨ 'ਚ ਕੋਰੋਨਾ ਦਾ ਕਹਿਰ ਜਾਰੀ, ਮਹਾਰਾਣੀ ਨੇ ਦੇਸ਼ ਨੂੰ ਕੀਤਾ ਸੰਬੋਧਿਤ
NEXT STORY