ਲੰਡਨ (ਅਨਸ)— ਜੇਕਰ ਤੁਸੀਂ ਸਿਗਰਟਨੋਸ਼ੀ ਛੱਡਣ ਬਾਰੇ ਸੋਚ ਰਹੇ ਹੋ ਤਾਂ ਨਿਕੋਟੀਨ ਦੇ ਬਦਲਵੇਂ ਇਲਾਜ ਦੇ ਮੁਕਾਬਲੇ ਇਲੈਕਟ੍ਰਾਨਿਕ ਸਿਗਰਟ, ਜਿਸ ਨੂੰ ਆਮ ਤੌਰ 'ਤੇ ਈ-ਸਿਗਰਟ ਦੇ ਰੂਪ 'ਚ ਜਾਣਿਆ ਜਾਦਾ ਹੈ, ਇਸ ਟੀਚੇ ਨੂੰ ਹਾਸਲ ਕਰਨ 'ਚ ਤੁਹਾਡੀ ਮਦਦ ਕਰ ਸਕਦੀ ਹੈ। ਇਕ ਵੱਡੇ ਕਲੀਨਿਕਲ ਟ੍ਰਾਇਲ ਦੇ ਨਤੀਜਿਆਂ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਨਿਊ ਇੰਗਲੈਂਡ ਜਨਰਲ ਆਫ ਮੈਡੀਸਨ 'ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਿਕ ਈ-ਸਿਗਰਟ ਨਿਕੋਟਿਨ ਬਦਲਵੇਂ ਇਲਾਜ ਦੇ ਮੁਕਾਬਲੇ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਇਹ ਆਦਤ ਛੱਡਣ 'ਚ ਮਦਦ ਕਰਨ 'ਚ ਲੱਗਭਗ ਦੁੱਗਣਾ ਅਸਰ ਕਰਦੀ ਹੈ। ਟ੍ਰਾਇਲ 'ਚ ਪਾਇਆ ਗਿਆ ਕਿ ਈ-ਸਿਗਰਟ ਦੇ 18 ਫੀਸਦੀ ਵਰਤੋਂ ਕਰਨ ਵਾਲਿਆਂ ਨੂੰ ਇਕ ਸਾਲ ਬਾਅਦ ਸਿਗਰਟਨੋਸ਼ੀ ਤੋਂ ਛੁਟਕਾਰਾ ਮਿਲ ਗਿਆ ਜਦਕਿ ਨਿਕੋਟੀਨ ਬਦਲਵੇਂ ਇਲਾਜ ਅਪਣਾ ਰਹੇ ਸਿਰਫ 9.9 ਫੀਸਦੀ ਅਜਿਹਾ ਕਰ ਸਕਣ 'ਚ ਕਾਮਯਾਬ ਰਹੇ। ਇਸ ਟ੍ਰਾਇਲ 'ਚ 900 ਸਮੋਕਰਸ ਸ਼ਾਮਲ ਹੋਏ ਸਨ ਜਿਨ੍ਹਾਂ ਨੂੰ ਨਿਕੋਟੀਨ ਛੱਡਣ ਸਬੰਧੀ ਵਾਧੂ ਥੈਰੇਪੀ ਵੀ ਮੁਹੱਈਆ ਕਰਵਾਈ ਗਈ। ਇਹ ਨਵਾਂ ਅਧਿਐਨ 886 ਸਿਗਰਟਨੋਸ਼ੀ ਕਰਨ ਵਾਲੇ ਲੋਕਾਂ 'ਤੇ ਕੀਤਾ ਗਿਆ ਜੋ ਬ੍ਰਿਟੇਨ ਨੈਸ਼ਨਲ ਹੈਲਥ ਸਰਵਿਸ ਸਟਾਪ ਸਮੋਕਿੰਗ ਸੇਵਾਵਾਂ 'ਚ ਸ਼ਾਮਲ ਹੋਏ ਸਨ।
ਹੁਣ ਤੱਕ ਦੇ ਸਭ ਤੋਂ ਗਰਮ ਦਹਾਕੇ ਦਾ ਸਾਹਮਣਾ ਕਰ ਸਕਦੀ ਹੈ ਧਰਤੀ
NEXT STORY