ਗੈਜੇਟ ਡੈਸਕ- ਜੇਕਰ ਤੁਸੀਂ ਵੀ ਸਾਰਾ ਦਿਨ ਈਅਰਬਡਸ ਦੀ ਵਰਤੋਂ ਕਰਦੇ ਹੋ ਅਤੇ ਉਨ੍ਹਾਂ ਨੂੰ ਕੰਨਾਂ 'ਚ ਲੈ ਕੇ ਘੁੰਮਦੇ ਰਹਿੰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਕ ਔਰਤ ਦੇ ਕੰਨਾਂ ਵਿਚ ਈਅਰਬਡ ਫਟ ਗਿਆ, ਜਿਸ ਤੋਂ ਬਾਅਦ ਉਸ ਦੀ ਸੁਣਨ ਦੀ ਸਮਰੱਥਾ ਹਮੇਸ਼ਾ ਲਈ ਖਤਮ ਹੋ ਗਈ ਹੈ।
ਇਸ ਘਟਨਾ ਦੀ ਰਿਪੋਰਟ ਸੈਮਸੰਗ ਦੇ ਤੁਰਕੀ ਫੋਰਮ 'ਤੇ ਕੀਤੀ ਗਈ ਹੈ, ਜਿਸ ਨੇ ਕੰਪਨੀ ਦੇ ਨਵੇਂ ਈਅਰਬਡਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕੀਤੀਆਂ ਹਨ। ਇਸ ਘਟਨਾ ਦੀ ਤੁਲਨਾ ਸੈਮਸੰਗ ਦੇ ਪਿਛਲੇ ਗਲੈਕਸੀ ਨੋਟ 7 ਬੈਟਰੀ ਸੰਕਟ ਨਾਲ ਕੀਤੀ ਜਾ ਰਹੀ ਹੈ। ਫੋਰਮ 'ਤੇ ਇਕ ਯੂਜ਼ਰ ਨੇ ਦਾਅਵਾ ਕੀਤਾ ਕਿ ਈਅਰਬਡਸ ਦੀ ਵਰਤੋਂ ਕਰਦੇ ਸਮੇਂ ਉਸ ਦੀ ਗਰਲਫ੍ਰੈਂਡ ਦਾ ਈਅਰਬਡ ਉਸ ਦੇ ਕੰਨਾਂ 'ਚ ਫਟ ਗਿਆ, ਜਿਸ ਕਾਰਨ ਉਸ ਦੀ ਸੁਣਨ ਦੀ ਸਮਰੱਥਾ ਖਤਮ ਹੋ ਗਈ ਹੈ।
ਸ਼ਿਕਾਇਤ ਤੋਂ ਬਾਅਦ ਸੈਮਸੰਗ ਨੇ ਨਵੇਂ ਈਅਰਬਡ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਸੁਰੱਖਿਆ ਨੂੰ ਲੈ ਕੇ ਕੁਝ ਨਹੀਂ ਕਿਹਾ ਹੈ। ਸੈਮਸੰਗ ਨੇ ਇਸ ਪੂਰੇ ਮਾਮਲੇ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਇਸ ਘਟਨਾ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਹੋਰ ਯੂਜ਼ਰ ਅਜਿਹੀ ਘਟਨਾ ਦਾ ਸ਼ਿਕਾਰ ਹੋ ਸਕਦੇ ਹਨ। ਸੈਮਸੰਗ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾਣਗੇ।
ਰਿਪੋਰਟ ਮੁਤਾਬਕ ਪੀੜਤ ਉਪਭੋਗਤਾ ਸੈਮਸੰਗ ਵੱਲੋਂ ਜ਼ਿੰਮੇਵਾਰੀ ਨਾ ਲੈਣ ਤੋਂ ਨਿਰਾਸ਼ ਹੈ। ਇਹ ਘਟਨਾ ਸੈਮਸੰਗ ਦੇ ਗਲੈਕਸੀ ਨੋਟ 7 ਸੰਕਟ ਦੀ ਯਾਦ ਦਿਵਾਉਂਦੀ ਹੈ, ਜਦੋਂ ਸੈਮਸੰਗ ਨੂੰ ਲਗਾਤਾਰ ਬੈਟਰੀ ਅੱਗ ਲੱਗਣ ਤੋਂ ਬਾਅਦ ਆਪਣੇ ਸਮਾਰਟਫੋਨ ਨੂੰ ਗਲੋਬਲ ਰੀਕਾਲ ਜਾਰੀ ਕਰਨਾ ਪਿਆ ਸੀ।
ਭਾਰਤ ਬਣਿਆ ਸਭ ਤੋਂ ਵੱਧ AI ਦੀ ਵਰਤੋਂ ਕਰਨ ਵਾਲਾ ਦੇਸ਼
NEXT STORY