ਬੈਰਗਾਮੋ (ਦਲਵੀਰ ਸਿੰਘ ਕੈਂਥ) - ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਸਿੱਖ ਕੌਮ ਸਿੱਖਾਂ ਵਿੱਚ ਇੱਕ ਵਿਲੱਖਣ ਸਥਾਨ ਰੱਖਦਾ ਹੈ। ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਹੋਲਾ ਮਹੱਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਦਸਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਸੰਮਤ 1701 ਚੇਤ ਨੂੰ ਖਾਲਸੇ ਦੀ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸ਼ੁਰੂ ਕੀਤਾ ਸੀ।

ਯੂਰਪ ਦੀ ਧਰਤੀ ਦਾ ਪ੍ਰਸਿੱਧ ਹੋਲਾ ਮਹੱਲਾ ਕੋਰਤੇਨੋਵਾ ਦੀ ਧਰਤੀ 'ਤੇ ਸਿੱਖ ਸੰਗਤਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੀਆ ਹਨ। ਬੈਰਗਮੋ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਵੱਲੋਂ ਆਪਣਾ 8ਵਾਂ ਹੋਲਾ ਮਹੱਲਾ ਸਮੂਹ ਸੰਗਤਾਂ, ਨਿਹੰਗ ਸਿੰਘ ਜੱਥੇਬੰਦੀਆ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਖਾਲਸਾਈ ਜਾਹੋ ਜਹਾਲ ਅਤੇ ਜੈਕਾਰਿਆ ਦੀ ਗੂੰਜ ਵਿੱਚ ਸ਼ਾਨੋ ਸ਼ੋਕਤ ਨਾਲ ਮਨਾਇਆ ਜਾ ਰਿਹਾ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਰਧਾ ਦੇ ਰੰਗ ਵਿੱਚ ਰੰਗੀਆ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਰਹੀਆਂ ਹਨ।

ਇਸ ਤਿੰਨ ਰੋਜਾ ਸਮਾਗਮ 13, 14, 15 ਮਾਰਚ 2026 ਵਿੱਚ ਸਿੰਘ ਸਾਹਿਬ ਜੱਥੇਦਾਰ ਸੰਤ ਬਾਬਾ ਨਿਹਾਲ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ, ਬੀਬੀ ਯਸ਼ਪਾਲ ਕੌਰ ਰਹੀਆਂ ਵੇਲਾ ਵਾਲੇ, ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲਿਆਂ ਤੋਂ ਇਲਾਵਾ ਦਲ ਪੰਥ ਅਤੇ ਗੁਰੂ ਦੀਆਂ ਲਾਡਲੀਆਂ ਨਿਹੰਗ ਜੱਥੇਬੰਦੀਆਂ ਨੇ ਸੰਗਤਾਂ ਦੇ ਦਰਸ਼ਨ ਕੀਤੇ। ਤਿੰਨ ਦਿਨਾਂ ਸੱਜ ਰਹੇ ਦੀਵਾਨਾਂ ਵਿੱਚ ਵੱਖ-ਵੱਖ ਰਾਗੀ, ਢਾਡੀ ਪ੍ਰਚਾਰਕ ਕਵੀਸ਼ਰ ਜੱਥਾ ਭਾਈ ਸੁਖਪਾਲ ਸਿੰਘ ਰੱਤਾ, ਭਾਈ ਰਾਜਵੀਰ ਸਿੰਘ ਬਾਜ, ਕੀਰਤਨੀ ਜੱਥਾ ਭਾਈ ਅਮਨਪ੍ਰੀਤ ਸਿੰਘ ਮੋਦਨਾ ਵਾਲਿਆਂ ਵੱਲੋਂ ਗੁਰੂ ਮਹਿਮਾਂ ਨਾਲ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ।
ਦੀਵਾਨਾਂ ਉਪਰੰਤ ਨਿਹੰਗ ਜੱਥੇਬੰਦੀਆ ਵੱਲੋਂ ਮਹੱਲਾ ਕੱਢਿਆ ਜਾਵੇਗਾ। ਗੁਰੂ ਦੀਆ ਲਾਡਲੀਆਂ ਫੌਜਾਂ ਦੇ ਸਿੰਘਾਂ ਨੇ ਆਪਣੀ ਗੱਤਕਾ ਕਲਾ ਦੇ ਹੈਰਤ ਅੰਗੇਜ ਕਾਰਨਾਮੇ ਅਤੇ ਘੌੜ ਸਵਾਰੀ ਦੇ ਜੌਹਰ ਦਿਖਾਉਣਗੇ। ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਮਨਜੀਤ ਸਿੰਘ ਵੱਲੋਂ ਇਸ ਹੋਲੇ ਮੁਹੱਲੇ ਵਿੱਚ ਸਭ ਸੰਗਤਾਂ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਲਈ ਅਪੀਲ ਕੀਤੀ ਗਈ ਹੈ।
ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ: ਸਰਕਾਰ ਨੇ ਵਰਕ ਪਰਮਿਟ ਤੇ ਸਟੱਡੀ ਵੀਜ਼ਾ 'ਤੇ ਲਿਆ ਅਹਿਮ ਫੈਸਲਾ
NEXT STORY