ਇੰਟਰਨੈਸ਼ਨਲ ਡੈਸਕ : ਵੈਨੇਜ਼ੁਏਲਾ 'ਚ ਬੀਤੇ ਦਿਨੀਂ ਆਏ 2 ਵਿਨਾਸ਼ਕਾਰੀ ਭੂਚਾਲਾਂ ਨੇ ਪਹਿਲਾਂ ਹੀ ਭਾਰੀ ਤਬਾਹੀ ਮਚਾ ਕੇ ਰੱਖੀ ਹੋਈ ਹੈ। ਇਸ ਤਬਾਹੀ ਤੋਂ ਬਾਅਦ ਅੱਜ ਫਿਰ ਤੋਂ ਵੈਨੇਜ਼ੁਏਲਾ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 4.9 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਵੈਨੇਜ਼ੁਏਲਾ ਵਿੱਚ 4.9 ਤੀਬਰਤਾ ਦੇ ਭੂਚਾਲ ਦੀ ਰਿਪੋਰਟ ਦਿੱਤੀ, ਜੋ ਕਿ ਅਲਾਸਕਾ ਦੇ ਕਲੈਮ ਗੁਲਚ ਤੋਂ 13 ਕਿਲੋਮੀਟਰ ਦੱਖਣ-ਪੂਰਬ ਵਿੱਚ ਹੈ। ਇਸ ਭੂਚਾਲ ਦਾ ਕੇਂਦਰ 55 ਕਿਲੋਮੀਟਰ ਦੀ ਡੂੰਘਾਈ 'ਤੇ ਸੀ, ਜਿਸ ਨੂੰ ਵੈਨੇਜ਼ੁਏਲਾ ਦੇ ਵਿਨਾਸ਼ਕਾਰੀ ਭੂਚਾਲ ਦੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ - Delhi Airport 'ਤੇ IndiGo ਦੀ flight 'ਚ ਮਚੀ ਹਾਹਾਕਾਰ, ਬਿਨਾਂ AC ਤੋਂ ਬੈਠੇ ਯਾਤਰੀ, ਹੋਏ ਪਸੀਨੋ ਪਸੀਨ
ਦੱਸ ਦੇਈਏ ਕਿ ਅਧਿਕਾਰਤ ਅੰਕੜਿਆਂ ਅਨੁਸਾਰ ਵੈਨੇਜ਼ੁਏਲਾ 'ਚ ਬੀਤੇ ਦਿਨੀਂ ਆਏ ਵਿਨਾਸ਼ਕਾਰੀ ਭੂਚਾਲਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 920 ਤੋਂ ਵੱਧ ਹੋ ਗਈ ਹੈ, ਜਦੋਂਕਿ 3360 ਤੋਂ ਵੱਧ ਲੋਕ ਜ਼ਖਮੀ ਹੋਏ ਹਨ। 7.2 ਅਤੇ 7.5 ਤੀਬਰਤਾ ਵਾਲੇ ਭੂਚਾਲ ਬੁੱਧਵਾਰ ਦੇਰ ਰਾਤ ਆਏ ਸਨ, ਜਿਸ ਕਾਰਨ ਵੈਨੇਜ਼ੁਏਲਾ ਤਬਾਹੀ ਦੇ ਦ੍ਰਿਸ਼ ਵਿੱਚ ਬਦਲ ਗਿਆ। ਇੱਥੇ ਕਈ ਬਹੁ-ਮੰਜ਼ਿਲਾ ਇਮਾਰਤਾਂ "ਪੈਨਕੇਕ" ਵਾਂਗ ਢਹਿ ਗਈਆਂ, ਸੈਂਕੜੇ ਲੋਕ ਅੰਦਰ ਹੀ ਫਸ ਗਏ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਨੁਸਾਰ, ਇਸ ਆਫ਼ਤ ਤੋਂ ਲਗਭਗ 6.76 ਮਿਲੀਅਨ ਲੋਕ ਪ੍ਰਭਾਵਿਤ ਹੋ ਸਕਦੇ ਹਨ। ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਜੋਰਜ ਰੋਡਰਿਗਜ਼ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਨਵੇਂ ਅੰਕੜਿਆਂ ਦੀ ਪੁਸ਼ਟੀ ਕੀਤੀ ਅਤੇ ਚਿੰਤਾ ਪ੍ਰਗਟ ਕੀਤੀ ਕਿ ਬਚਾਅ ਕਾਰਜਾਂ ਦੇ ਅੱਗੇ ਵਧਣ ਨਾਲ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।
ਪੜ੍ਹੋ ਇਹ ਵੀ - ਹੁਣ ਨਹੀਂ ਵਿਕਣਗੀਆਂ ਨਕਲੀ ਦਵਾਈਆਂ ! QR ਕੋਡ ਲਗਾਉਣ ਦੀ ਤਿਆਰੀ 'ਚ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਈਰਾਨ-ਅਮਰੀਕਾ ਵਿਚਾਲੇ ਟੁੱਟੀ ਜੰਗਬੰਦੀ! ਤੇਹਰਾਨ 'ਚ US ਦਾ ਵੱਡਾ ਹਮਲਾ, ਮਿਜ਼ਾਈਲ ਤੇ ਡਰੋਨ ਸਾਈਟਾਂ ਤਬਾਹ
NEXT STORY