ਇੰਟਰਨੈਸ਼ਨਲ ਡੈਸਕ- ਇਕ ਪਾਸੇ ਇੰਡੋਨੇਸ਼ੀਆ 'ਚ ਹੜ੍ਹਾਂ ਤੇ ਲੈਂਡਸਲਾਈਡ ਕਾਰਨ 23 ਲੋਕਾਂ ਦੀ ਜਾਨ ਚਲੀ ਗਈ ਹੈ, ਉੱਥੋਂ ਹੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਘੰਟੇ ਦੇ ਅੰਦਰ 2 ਵਾਰ ਸ਼ਕਤੀਸ਼ਾਲੀ ਭੂਚਾਲ ਕਾਰਨ ਧਰਤੀ ਕੰਬ ਗਈ ਹੈ। ਪਹਿਲਾ ਭੂਚਾਲ ਜਿੱਥੇ 6.6 ਦੀ ਤੀਬਰਤਾ ਦਾ ਰਿਹਾ, ਉੱਥੇ ਹੀ ਦੂਜਾ ਭੂਚਾਲ 5.3 ਤੀਬਰਤਾ ਦਾ ਰਿਹਾ, ਜਿਸ ਕਾਰਨ ਸੁਮਾਤਰਾ ਟਾਪੂ ਪੂਰੀ ਤਰ੍ਹਾਂਂ ਹਿੱਲ ਗਿਆ।
ਜਾਣਕਾਰੀ ਅਨੁਸਾਰ ਇਹ ਝਟਕੇ ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਮਹਿਸੂਸ ਕੀਤੇ ਗਏ ਹਨ। ਯੂਨਾਈਟਿਡ ਸਟੇਟਸ ਜਿਓਲੌਜੀਕਲ ਸਰਵੇ ਅਨੁਸਾਰ ਇਸ ਭੂਚਾਲ ਦੀ ਤੀਬਰਤਾ 6.6 ਰਹੀ, ਜਦਕਿ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾ ਭੂਚਾਲ ਭਾਰਤੀ ਸਮੇਂ ਅਨੁਸਾਰ 10.26 ਵਜੇ ਆਇਆ, ਜਿਸ ਦੀ ਤੀਬਰਤਾ 6.4 ਰਹੀ, ਜਦਕਿ ਦੂਜਾ ਭੂਚਾਲ 11.02 ਵਜੇ ਆਇਆ, ਜਿਸ ਦੀ ਤੀਬਰਤਾ 5.3 ਰਹੀ।
ਇਸ ਜ਼ਬਰਦਸਤ ਭੂਚਾਲ ਕਾਰਨ ਇਲਾਕਾ ਪੂਰੀ ਤਰ੍ਹਾਂ ਕੰਬ ਗਿਆ ਤੇ ਲੋਕਾਂ ਦੇ ਮਨਾਂ 'ਚ ਦਹਿਸ਼ਤ ਛਾ ਗਈ। ਹਾਲਾਂਕਿ ਸਮੁੰਦਰ ਨਾਲ ਘਿਰਿਆ ਹੋਣ ਦੇ ਬਾਵਜੂਦ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ।
ਰਿਹਾਇਸ਼ੀ ਬਿਲਡਿੰਗ ਨੂੰ ਲੱਗ ਗਈ ਅੱਗ, ਹੁਣ ਤਕ 55 ਮੌਤਾਂ, 279 ਲਾਪਤਾ
NEXT STORY