ਇੰਟਰਨੈਸ਼ਨਲ ਡੈਸਕ- ਦੁਨੀਆ ਭਰ 'ਚ ਤੇਜ਼ੀ ਨਾਲ ਆ ਰਹੇ ਭੂਚਾਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨੀਂ ਜਿੱਥੇ ਏਸ਼ੀਆਈ ਦੇਸ਼ ਭੂਚਾਲ ਦੇ ਨਿਸ਼ਾਨੇ 'ਤੇ ਬਣੇ ਹੋਏ ਸਨ, ਉੱਥੇ ਹੀ ਅੱਜ ਅਫਰੀਕਾ ਮਹਾਂਦੀਪ ਦੇ ਦੱਖਣ-ਪੱਛਮ ਇਲਾਕੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਸ ਭੂਚਾਲ ਦੀ ਤੀਬਰਤਾ 6.2 ਦੱਸੀ ਜਾ ਰਹੀ ਹੈ, ਜਿਸ ਕਾਰਨ ਉੱਥੇ ਮੌਜੂਦ ਲੋਕ ਡਰਦੇ ਹੋਏ ਖੁੱਲੇ ਮੈਦਾਨ ਵੱਲ ਨੂੰ ਭੱਜ ਪਏ। ਇਸ ਭੂਚਾਲ ਦਾ ਕੇਂਦਰ ਧਰਤੀ ਤੋਂ 10 ਕਿੱਲੋਮੀਟਰ ਡੂੰਘਾਈ 'ਤੇ ਸਥਿਤ ਸੀ। ਅੰਤਰਰਾਸ਼ਟਰੀ ਸਮੇਂ ਮੁਤਾਬਕ ਇਹ ਭੂਚਾਲ 5.36 ਵਜੇ ਆਇਆ, ਜਿਸ ਕਾਰਨ ਧਰਤੀ ਕੰਬ ਗਈ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ- 'ਅਸੀਂ ਸਿਰਫ਼ ਲੜਾਈ ਹਾਰੇ ਹਾਂ, ਜੰਗ ਨਹੀਂ...', ਪਲੇਆਫ਼ ਦੀ ਹਾਰ ਤੋਂ ਬਾਅਦ ਬੋਲੇ 'ਸਰਪੰਚ ਸਾਬ੍ਹ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿ 'ਚ 18 ਸਾਲ ਤੋਂ ਘੱਟ ਉਮਰ 'ਚ ਵਿਆਹ ਹੋਵੇਗਾ ਅਪਰਾਧ! ਸ਼ਾਹਬਾਜ਼ ਸਰਕਾਰ ਦਾ ਇਤਿਹਾਸਕ ਫੈਸਲਾ
NEXT STORY