ਰੋਮ/ਇਟਲੀ (ਦਲਵੀਰ ਕੈਂਥ)- ਯੂਰਪੀਅਨ ਦੇਸ਼ ਅਲਬਾਨੀਆ ਵਿਖੇ ਬੀਤੀ ਰਾਤ ਅਤੇ ਸਵੇਰੇ 6.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਲੱਗਣ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 600 ਤੋਂ ਵੱਧ ਲੋਕਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਅਲਬਾਨੀਆ ਦੇ ਦੂਰਾਜੋ ਇਲਾਕੇ ਦੇ ਉੱਤਰੀ ਤੱਟ 'ਚ 6.5 ਦੀ ਤੀਬਰਤਾ ਨਾਲ ਬੀਤੀ ਰਾਤ ਅਤੇ ਅੱਜ ਸਵੇਰੇ ਤਬਾਹੀ ਮਚਾਉਣ ਵਾਲੇ ਆਏੇ ਭੂਚਾਲ ਨੇ 15 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂ ਕਿ 600 ਤੋਂ ਵੱਧ ਲੋਕ ਬੁਰੀ ਤਰ੍ਹਾਂ ਮਕਾਨਾਂ ਦੇ ਡਿੱਗੇ ਮਲਬਿਆਂ ਕਾਰਨ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਕਿ ਦੂਰਿਸ ਅਤੇ ਤਿਰਾਨਾ ਸ਼ਹਿਰਾਂ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।

ਲੋਕ ਸੜਕਾਂ 'ਤੇ ਰਾਤ ਕੱਟਣ ਨੂੰ ਮਜਬੂਰ
ਜਿਨ੍ਹਾਂ ਦਾ 400 ਤੋਂ ਵੱਧ ਸਿਹਤ ਵਿਭਾਗ ਦੇ ਕਰਮਚਾਰੀ ਇਲਾਜ ਕਰ ਰਹੇ ਹਨ। ਇਸ ਕੁਰਦਤੀ ਤਬਾਹੀ ਨਾਲ ਪੂਰੇ ਇਲਾਕੇ ਦੇ ਲੋਕ ਦਹਿਸ਼ਤ 'ਚ ਹਨ ਤੇ ਡਰ ਦੇ ਮਾਰੇ ਲੋਕ ਸੜਕਾਂ 'ਤੇ ਰਾਤ ਕੱਟਣ ਲਈ ਬੇਵੱਸ ਤੇ ਲਾਚਾਰ ਹਨ।

ਪ੍ਰਸ਼ਾਸਨ ਵਲੋਂ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ
ਅਲਬਾਨੀਆ ਪ੍ਰਸ਼ਾਸ਼ਨ ਨੇ ਤਿਰਾਨਾ, ਦੂਰਾਜੋ ਤੇ ਲੇਜੋਂ ਦੇ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਦਿੱਤਾ ਹੈ ਤਾਂ ਜੋ ਬੱਚਿਆਂ ਨੂੰ ਸੁੱਰਖਿਅਤ ਰੱਖਿਆ ਜਾ ਸਕੇ। ਅਲਬਾਨੀਆ ਦੇ ਰੱਖਿਆ ਮੰਤਰੀ ਨੇ ਸਥਾਨਕ ਮੀਡੀਆ ਨੂੰ ਇਸ ਕੁਰਦਤੀ ਕਹਿਰ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ 24 ਘੰਟਿਆਂ 'ਚ ਭੂਚਾਲ ਦੇ 100 ਤੋਂ ਵੱਧ ਝਟਕੇ ਹੁਣ ਤੱਕ ਲੱਗ ਚੁੱਕੇ ਹਨ, ਜਿਸ ਨਾਲ ਲੋਕਾਂ ਦਾ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਸਥਾਨਕ ਲੋਕਾਂ ਨੂੰ ਭੂਚਾਲ ਤੋਂ ਬਚਣ ਲਈ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ ਹੈ। ਆਏ ਭੂਚਾਲ ਨਾਲ ਦੂਰਾਜੋ ਦੇ ਸਮੁੰਦਰੀ ਤੱਟ ਉਪਰ ਇੱਕ ਹੋਟਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ, ਜਿਸ 'ਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋਣ ਜਾਣ ਦਾ ਖਬਰ ਹੈ।

ਭੂਚਾਲ ਕਾਰਨ 3 ਇਮਾਰਤਾਂ ਪੂਰੀ ਤਰ੍ਹਾਂ ਹੋਈਆਂ ਢਹਿ-ਢੇਰੀ
ਤਿਰਾਨਾ ਸ਼ਹਿਰ ਤੋਂ 40 ਕਿਲੋਮੀਟਰ ਦੂਰ ਉੱਤਰ 'ਚ ਸ਼ਹਿਰ ਥੂਮਾਨਾ ਵਿਖੇ ਤਿੰਨ ਇਮਾਰਤਾਂ ਦੇ ਭੂਚਾਲ ਨਾਲ ਢਹਿ-ਢੇਰੀ ਹੋਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ ਤੇ ਇਸ ਤਰ੍ਹਾਂ ਹੀ ਸ਼ਹਿਰ ਡੂਰਿਸ ਵਿੱਚ ਵੀ ਇੱਕ ਹੋਟਲ ਦੇ ਭੂਚਾਲ ਦੇ ਕਾਰਨ ਢਹਿ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਹੋਟਲ 'ਚ ਭੂਚਾਲ ਦੇ ਝਟਕਿਆਂ ਕਾਰਨ ਦੋ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਇਟਲੀ ਦੇ ਸਮੁੰਦਰੀ ਤੱਟ 'ਤੇ ਵਸੇ ਸ਼ਹਿਰ ਪੂਲੀਆ ਅਤੇ ਬਾਸੀਲੀਕਾਤਾ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਕਾਰਨ ਸਥਾਨਕ ਲੋਕਾਂ 'ਚ ਵੀ ਭੂਚਾਲ ਕਾਰਨ ਕਾਫ਼ੀ ਡਰ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਟਲੀ 'ਚ ਆਏ ਦਿਨ ਭੂਚਾਲ ਦੇ ਝਟਕੇ ਲੱਗਦੇ ਰਹਿੰਦੇ ਹਨ, ਜਿਸ ਕਾਰਨ ਇੱਥੋ ਦੇ ਲੋਕਾਂ ਦਾ ਬੀਤੇ ਸਮੇਂ ਤੋਂ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ।
ਸੈਕਸ ਸ਼ੋਸ਼ਣ ਦੇ ਦੋਸ਼ੀ ਪਾਦਰੀਆਂ ਨੂੰ 40 ਸਾਲ ਤੋਂ ਵੱਧ ਦੀ ਕੈਦ
NEXT STORY