ਇੰਟਰਨੈਸ਼ਨਲ ਡੈਸਕ : ਚਿਲੀ 'ਚ ਇਕ ਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਮੁਤਾਬਕ ਇਹ ਭੂਚਾਲ ਚਿਲੀ ਦੇ ਦੱਖਣ-ਪੱਛਮ 'ਚ 328 ਕਿਲੋਮੀਟਰ ਦੂਰ ਆਇਆ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.2 ਮਾਪੀ ਗਈ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਅਮਰੀਕੀ ਫੌਜ ਦੇ 2 Black Hawk ਹੈਲੀਕਾਪਟਰ ਕ੍ਰੈਸ਼, 9 ਫੌਜੀਆਂ ਦੀ ਮੌਤ
ਇਕੁਇਕ 'ਚ 6.3 ਤੀਬਰਤਾ ਦਾ ਭੂਚਾਲ
ਇਸ ਤੋਂ ਪਹਿਲਾਂ 23 ਮਾਰਚ ਨੂੰ ਚਿਲੀ ਦੇ ਇਕੁਇਕ 'ਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਇੱਥੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.3 ਮਾਪੀ ਗਈ ਸੀ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਇਕੁਇਕ ਤੋਂ 519 ਕਿਲੋਮੀਟਰ ਦੱਖਣ-ਪੂਰਬ 'ਚ ਸਥਿਤ ਸੀ। NCS ਮੁਤਾਬਕ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 204 ਕਿਲੋਮੀਟਰ ਹੇਠਾਂ ਸੀ।

ਇਹ ਵੀ ਪੜ੍ਹੋ : ਅਮਰੀਕਾ ਨੇ ਰੂਸ 'ਚ ਰਹਿ ਰਹੇ ਅਮਰੀਕੀਆਂ ਨੂੰ 'ਤੁਰੰਤ' ਦੇਸ਼ ਛੱਡਣ ਦੀ ਕੀਤੀ ਅਪੀਲ
9 ਦੇਸ਼ਾਂ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਦੂਜੇ ਪਾਸੇ 21 ਮਾਰਚ ਨੂੰ ਆਏ ਭੂਚਾਲ ਦਾ ਅਸਰ ਭਾਰਤ ਸਮੇਤ 9 ਦੇਸ਼ਾਂ 'ਚ ਦੇਖਣ ਨੂੰ ਮਿਲਿਆ। ਇਸ ਦੌਰਾਨ ਕਾਫੀ ਦੇਰ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.6 ਮਾਪੀ ਗਈ। ਉਸੇ ਸਮੇਂ ਇਸ ਦਾ ਕੇਂਦਰ ਫੈਜ਼ਾਬਾਦ, ਅਫਗਾਨਿਸਤਾਨ ਤੋਂ 133 ਕਿਲੋਮੀਟਰ ਦੱਖਣ-ਪੂਰਬ ਵਿੱਚ 56 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਦੱਸ ਦੇਈਏ ਕਿ ਅਫਗਾਨਿਸਤਾਨ ਦੇ ਹਿੰਦੂਕੁਸ਼ ਪਹਾੜੀ ਖੇਤਰ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅਮਰੀਕੀ ਫੌਜ ਦੇ 2 Black Hawk ਹੈਲੀਕਾਪਟਰ ਕ੍ਰੈਸ਼, 9 ਫੌਜੀਆਂ ਦੀ ਮੌਤ
NEXT STORY