ਮਾਸਕੋ/ਫੈਜ਼ਾਬਾਦ (ਏ. ਐੱਨ. ਆਈ.) : ਰੂਸ ਦੇ ਵਿਲੁਚਿੰਸਕ ’ਚ 5.1 ਤੀਬਰਤਾ ਵਾਲੇ ਭੂਚਾਲ ਦੇ ਦਰਮਿਆਨੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ’ਤੇ ਸਥਿਤ ਸੀ। ਇਧਰ, ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 285 ਕਿ. ਮੀ. ਪੂਰਬ-ਉੱਤਰ ਪੂਰਬ ’ਚ 4.7 ਤੀਬਰਤਾ ਦਾ ਭੂਚਾਲ ਆਇਆ। ਅਫਗਾਨਿਸਤਾਨ ’ਚ 8 ਦਿਨਾਂ ਦੇ ਅੰਦਰ ਇਹ ਤੀਜਾ ਭੂਚਾਲ ਸੀ। ਇਸ ਵਿੱਚ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਇਮਰਾਨ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਲਾਹੌਰ 'ਚ ਹੱਤਿਆ ਤੇ ਅੱਤਵਾਦ ਦੇ ਦੋਸ਼ 'ਚ FIR
ਇਸ ਸਾਲ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੂਚਾਲ ਤੋਂ ਬਾਅਦ ਲੋਕਾਂ 'ਚ ਡਰ ਹੈ। ਭਾਰਤ 'ਚ ਵੀ ਸਮੇਂ-ਸਮੇਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਤੁਰਕੀ ਅਤੇ ਸੀਰੀਆ 'ਚ ਭੂਚਾਲ ਕਾਰਨ 52,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਤੁਰਕੀ ਵਿੱਚ 45,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇੱਥੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.8 ਸੀ। ਭੂਚਾਲ ਦਾ ਕੇਂਦਰ ਦੱਖਣੀ ਤੁਰਕੀ ਦਾ ਗਾਜ਼ੀਅਨਟੇਪ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਹੋਵੇਗਾ ਤਾਲਿਬਾਨ ਦਾ ਤਖ਼ਤਾ ਪਲਟ, ਅਮਰੀਕਾ ਨੇ ਗੁਪਤ ਮੀਟਿੰਗ 'ਚ ਬਣਾਇਆ ਐਕਸ਼ਨ ਪਲਾਨ!
ਪਹਿਲੇ ਵਿਨਾਸ਼ਕਾਰੀ ਭੂਚਾਲ ਤੋਂ ਥੋੜ੍ਹੀ ਦੇਰ ਬਾਅਦ 6.4 ਤੀਬਰਤਾ ਦਾ ਇਕ ਹੋਰ ਭੂਚਾਲ ਆਇਆ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਲੱਖਾਂ ਘਰ ਅਤੇ ਇਮਾਰਤਾਂ ਪਲਕ ਝਪਕਦਿਆਂ ਹੀ ਢਹਿ-ਢੇਰੀ ਹੋ ਗਈਆਂ। ਤੁਰਕੀ ਵਿੱਚ ਭੂਚਾਲ ਦੇ ਇਕ ਮਹੀਨੇ ਬਾਅਦ ਵੀ ਮਲਬਾ ਹਟਾਉਣ ਅਤੇ ਲਾਸ਼ਾਂ ਨੂੰ ਲੱਭਣ ਦਾ ਕੰਮ ਜਾਰੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨ : ਇਮਰਾਨ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਲਾਹੌਰ 'ਚ ਹੱਤਿਆ ਤੇ ਅੱਤਵਾਦ ਦੇ ਦੋਸ਼ 'ਚ FIR
NEXT STORY