ਇੰਟਰਨੈਸ਼ਨਲ ਡੈਸਕ : ਸੰਯੁਕਤ ਰਾਜ ਦੇ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਐਤਵਾਰ ਨੂੰ ਟੋਂਗਾ ਦੇ ਨਿਯਾਫੂ ਖੇਤਰ 'ਚ 6.9 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਸੁਨਾਮੀ ਚਿਤਾਵਨੀ ਪ੍ਰਣਾਲੀ ਨੇ ਕਿਹਾ ਕਿ ਅਮਰੀਕਾ ਦੇ ਪੱਛਮੀ ਤੱਟ, ਬ੍ਰਿਟਿਸ਼ ਕੋਲੰਬੀਆ ਅਤੇ ਅਲਾਸਕਾ ਨੂੰ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। USGS ਨੇ ਕਿਹਾ ਕਿ ਭੂਚਾਲ 247 ਕਿਲੋਮੀਟਰ (153.48 ਮੀਲ) ਦੀ ਡੂੰਘਾਈ 'ਤੇ ਸੀ। ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭੂਚਾਲ 10:27:43 (UTC) 'ਤੇ 225.0 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
ਇਹ ਵੀ ਪੜ੍ਹੋ : ਨੂਡਲਜ਼ ਦੇ ਨਾਲ ਮਗਰਮੱਛ ਦਾ ਪੈਰ! ਇਸ ਦੇਸ਼ 'ਚ ਮਿਲਦੀ ਹੈ ਇਹ ਖਾਸ ਡਿਸ਼, ਬੜੇ ਚਾਅ ਨਾਲ ਖਾਂਦੇ ਨੇ ਲੋਕ
16 ਜੂਨ ਨੂੰ ਵੀ ਆਇਆ ਸੀ ਟੋਂਗਾ 'ਚ ਭੂਚਾਲ
ਇਸ ਤੋਂ ਪਹਿਲਾਂ 16 ਜੂਨ ਵੀ ਨੂੰ ਟੋਂਗਾ 'ਚ 7.2 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਟੋਂਗਾ ਦੇ ਲਗਭਗ 280 ਕਿਲੋਮੀਟਰ (174 ਮੀਲ) ਦੱਖਣ-ਪੱਛਮ ਵਿੱਚ 167.4 ਕਿਲੋਮੀਟਰ (104 ਮੀਲ) ਦੀ ਡੂੰਘਾਈ ਵਿੱਚ ਸਥਿਤ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪ੍ਰੇਮਿਕਾ ਨੇ ਕੀਤੀ ਬ੍ਰੇਕਅੱਪ ਦੀ ਕੋਸ਼ਿਸ਼ ਤਾਂ ਨਾਬਾਲਗ ਬੁਆਏਫ੍ਰੈਂਡ ਨੇ ਘਰ 'ਚ ਵੜ ਚਲਾ ਦਿੱਤੀਆਂ ਗੋਲ਼ੀਆਂ
NEXT STORY