ਟੋਕੀਓ— ਜਾਪਾਨ ਦੇ ਟੋਕੀਓ ਸੂਬੇ ਦੇ ਹਚੀਜੋਜਿਮਾ ਟਾਪੂ ਦੇ ਪੂਰਬੀ ਤਟ 'ਤੇ ਮੰਗਲਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ, ਹਾਲਾਂਕਿ ਬਾਅਦ 'ਚ ਇਸ ਦੀ ਤੀਬਰਤਾ 5.7 ਦੱਸੀ ਗਈ। ਜਾਪਾਨ ਦੇ ਮੌਸਮ ਵਿਭਾਗ ਮੁਤਾਬਕ ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ ਸਵੇਰੇ 5.37 'ਤੇ ਮਹਿਸੂਸ ਕੀਤੇ ਗਏ। ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਭੂਚਾਲ ਦਾ ਕੇਂਦਰ ਜ਼ਮੀਨ 'ਚ 60 ਕਿਲੋਮੀਟਰ ਦੀ ਡੂੰਘਾਈ 'ਚ ਰਿਹਾ। ਭੂਚਾਲ ਕਾਰਨ ਸੁਨਾਮੀ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਜਾਪਾਨ ਰਿੰਗ ਆਫ ਫਾਇਰ 'ਤੇ ਸਥਿਤ ਹੈ, ਜਿੱਥੇ ਵਧੇਰੇ ਭੂਚਾਲ ਆਉਂਦੇ ਹਨ। ਅਜੇ 2 ਦਿਨ ਪਹਿਲਾਂ ਹੀ ਭਾਵ 28 ਜੁਲਾਈ ਨੂੰ ਇੱਥੇ 6.3 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ ਸਨ। ਇਹ ਭੂਚਾਲ ਇੱਥੋਂ ਦੇ ਮਸ਼ਹੂਰ ਟਾਪੂ ਹੋਨਸ਼ੂ 'ਤੇ ਆਇਆ ਸੀ।
ਪੇਰੂ : ਖੱਡ 'ਚ ਡਿੱਗੀ ਬੱਸ, 19 ਲੋਕਾਂ ਦੀ ਮੌਤ ਤੇ ਕਈ ਜ਼ਖਮੀ
NEXT STORY