ਇਸਲਾਮਾਬਾਦ-ਪਾਕਿਸਤਾਨ ਦੇ ਉੱਤਰੀ ਹਿੱਸੇ ਸਥਿਤ ਖੈਬਰ ਪਖਤੂਨਖਵਾ ਸੂਬੇ ਦੇ ਕੁਝ ਹਿੱਸਿਆਂ 'ਚ ਸ਼ਨੀਵਾਰ ਨੂੰ 5.3 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਸੂਬੇ ਦੀ ਰਾਜਧਾਨੀ ਪੇਸ਼ਾਵਰ 'ਚ ਵੀ ਮਹਿਸੂਸ ਕੀਤੇ ਗਏ ਜਿਸ ਨਾਲ ਨਿਵਾਸੀਆਂ 'ਚ ਦਹਿਸ਼ਤ ਪੈਦਾ ਹੋ ਗਈ। ਇਹ ਜਾਣਕਾਰੀ ਮੀਡੀਆ ਦੀਆਂ ਖਬਰਾਂ ਤੋਂ ਮਿਲੀ ਹੈ।
ਇਹ ਵੀ ਪੜ੍ਹੋ : ਪੰਜਾਬ ਕੋਰੋਨਾ ਦੀ ਤੀਜੀ ਲਹਿਰ ਤੇ ਓਮੀਕ੍ਰੋਨ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ : ਮੁੱਖ ਮੰਤਰੀ ਚੰਨੀ
ਪਾਕਿਸਤਾਨ ਮੌਸਮ ਵਿਗਿਆਨ ਵਿਭਾਗ ਅਫਗਾਨਿਸਤਾਨ-ਤਜ਼ਾਕਿਸਤਾਨ ਸਰਹੱਦ 'ਤੇ ਸ਼ਾਮ ਕਰੀਬ 6.15 ਵਜੇ ਆਇਆ, ਜਿਸ ਦੇ ਝਟਕੇ ਸਵਾਤ, ਪੇਸ਼ਾਵਰ, ਲੋਅਰ ਦੀਰ, ਸਵਾਬੀ, ਨੌਸ਼ੇਰਾ, ਚਿਤਰਾਲ, ਮਦਰਨ, ਬਾਜ਼ੌਰ, ਮਲਕੰਦ, ਪੱਬੀ, ਓਕੋਰਾ, ਇਸਾਲਮਾਬਾਦ, ਰਾਜਧਾਨੀ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਮਹਿਸੂਸ ਕੀਤੇ ਗਏ। 'ਡਾਨ' ਅਖ਼ਬਾਰ ਮੁਤਾਬਕ, ਵੱਡੀ ਗਿਣਤੀ 'ਚ ਨਿਵਾਸੀ ਡਰ ਅਤੇ ਦਹਿਸ਼ਤ ਨਾਲ ਸੁਰੱਖਿਅਤ ਸਥਾਨਾਂ 'ਤੇ ਸ਼ਰਨ ਲੈਣ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ ਮੁਤਾਬਕ, ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪਿਛਲੀ 8 ਦਸੰਬਰ ਨੂੰ ਕਰਾਚੀ ਦੇ ਕੁਝ ਹਿੱਸਿਆਂ 'ਚ 4.1 ਤੀਬਰਤਾ ਦਾ ਭੂਚਾਲ ਆਇਆ ਸੀ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਮੁੰਬਈ 'ਚ ਕੋਰੋਨਾ ਨੇ ਫੜ੍ਹੀ ਰਫ਼ਤਾਰ, 24 ਘੰਟਿਆਂ 'ਚ ਸਾਹਮਣੇ ਆਏ 6,347 ਨਵੇਂ ਮਾਮਲੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨਵੇਂ ਸਾਲ 'ਤੇ ਤਾਈਵਾਨ ਦੀ ਚੀਨ ਨੂੰ ਨਸੀਹਤ- 'ਆਜ਼ਾਦੀ ਜੁਰਮ ਨਹੀਂ, ਤਾਨਾਸ਼ਾਹੀ ਖ਼ਿਲਾਫ਼ ਲੜਾਂਗੇ ਜੰਗ'
NEXT STORY