ਰੋਮ, (ਕੈਂਥ)— ਸਮੁੰਦਰੀ ਤੱਟਾਂ ਨਾਲ ਘਿਰੇ ਯੂਰਪੀਅਨ ਮੁਲਕ ਇਟਲੀ ਵਿਚ ਇਕ ਵਾਰ ਫਿਰ ਬੀਤੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਸੈਂਟਰਲ ਇਟਲੀ ਦੇ ਮੋਲੀਜੇ ਦੇ ਕੁੱਝ ਸ਼ਹਿਰਾਂ ਵਿਚ ਆਇਆ। ਇਸ ਭੂਚਾਲ ਨਾਲ ਅਜੇ ਤਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ। ਇਟਲੀ ਦੀ ਨੈਸ਼ਨਲ ਇੰਸਟੀਚਿਊਟ ਆਫ ਜਿਓਗ੍ਰਾਫੀ ਦੇ ਭੂ-ਵਿਗਿਆਨੀਆਂ ਵੱਲੋਂ ਭੂਚਾਲ ਦੀ ਤੀਬਰਤਾ 4.2 ਤੱਕ ਮਾਪੀ ਗਈ। ਜਾਣਕਾਰੀ ਅਨੁਸਾਰ ਭੂਚਾਲ ਦਾ ਪਹਿਲਾ ਝਟਕਾ ਮੋਲੀਜੇ ਵਿਚ 25 ਅਪ੍ਰੈਲ ਨੂੰ ਸਵੇਰੇ 11:48 'ਤੇ ਮਹਿਸੂਸ ਕੀਤਾ ਗਿਆ। ਇਹ ਭੂਚਾਲ ਦਿਨ ਵੇਲੇ ਆਉਣ ਕਰਕੇ ਲੋਕ ਘਰਾਂ 'ਚੋਂ ਬਾਹਰ ਆ ਗਏ ਪਰ ਫਿਰ ਵੀ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਤੁਹਾਨੂੰ ਦੱਸ ਦਈਏ ਕਿ ਇਟਲੀ 'ਚ ਅਗਸਤ 2016 ਤੋਂ ਜਨਵਰੀ 2017 ਤਕ 4 ਵਾਰ 5.4 ਅਤੇ 6.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਇਟਲੀ ਦੇ ਲਾਜ਼ੀਓ, ਉਮਬਾਰੀਆ, ਮਾਰਚੇ ਅਤੇ ਅਬਰੁਜ਼ੂ ਇਲਾਕਿਆਂ 'ਚ ਭਾਰੀ ਨੁਕਸਾਨ ਹੋਇਆ ਸੀ। ਕਈ ਸ਼ਹਿਰਾਂ ਅਤੇ ਪਿੰਡਾਂ ਨੂੰ ਕਾਫੀ ਨੁਕਸਾਨ ਪੁੱਜਾ ਸੀ। ਸੜਕਾਂ, ਘਰਾਂ ਅਤੇ ਹੋਰ ਕਈ ਖੇਤਰਾਂ 'ਚ ਦਰਾਰਾਂ ਆ ਗਈਆਂ ਸਨ। ਕਈ ਘਰ ਢਹਿ ਗਏ ਸਨ ਅਤੇ ਹੁਣ ਤਕ 300 ਲੋਕਾਂ ਦੀ ਮੌਤ ਭੂਚਾਲ ਕਾਰਨ ਹੀ ਹੋਈ ਹੈ। ਇਸੇ ਕਾਰਨ ਭੂਚਾਲ ਦੇ ਹਲਕੇ ਝਟਕੇ ਲੱਗਣ 'ਤੇ ਵੀ ਲੋਕ ਘਬਰਾ ਜਾਂਦੇ ਹਨ।
ਆਸਟਰੇਲੀਆ 'ਚ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਨਾਮਵਰ ਸੰਸਥਾਵਾਂ ਵੱਲੋਂ ਸਨਮਾਨ
NEXT STORY