ਕਾਬੁਲ : ਅਫ਼ਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿੱਚ ਐਤਵਾਰ ਨੂੰ 5.2 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (EMSC) ਦੇ ਅਨੁਸਾਰ, ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਸ਼ੁਰੂ ਵਿੱਚ EMSC ਨੇ ਇਸਦੀ ਤੀਬਰਤਾ 5.8 ਹੋਣ ਦਾ ਅਨੁਮਾਨ ਲਗਾਇਆ ਸੀ, ਪਰ ਬਾਅਦ ਵਿੱਚ ਇਸ ਨੂੰ ਸੋਧ ਕੇ 5.2 ਕਰ ਦਿੱਤਾ ਗਿਆ। ਇਸ ਭੂਚਾਲ ਕਾਰਨ ਗੂੜ੍ਹੀ ਨੀਂਦ ਸੁੱਤੇ ਲੋਕ ਦਹਿਸ਼ਤ ਮਾਰੇ ਘਰਾਂ ਵਿਚੋਂ ਨਿਕਲ ਕੇ ਬਾਹਰ ਸੁਰੱਖਿਅਤ ਥਾਵਾਂ ਵੱਲ ਭੱਜ ਗਏ।
190 ਕਿਲੋਮੀਟਰ ਦੀ ਡੂੰਘਾਈ 'ਤੇ ਸੀ ਭੂਚਾਲ ਦਾ ਕੇਂਦਰ
ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (EMSC) ਦੇ ਅੰਕੜਿਆਂ ਅਨੁਸਾਰ, ਭੂਚਾਲ ਦਾ ਕੇਂਦਰ ਜ਼ਮੀਨ ਦੇ ਹੇਠਾਂ 190 ਕਿਲੋਮੀਟਰ (118.06 ਮੀਲ) ਦੀ ਡੂੰਘਾਈ 'ਤੇ ਸਥਿਤ ਸੀ। ਭੂਚਾਲ ਦੇ ਪ੍ਰਭਾਵ, ਜਾਇਦਾਦ ਦੇ ਨੁਕਸਾਨ ਜਾਂ ਕਿਸੇ ਜਾਨੀ ਨੁਕਸਾਨ ਬਾਰੇ ਅਜੇ ਤੱਕ ਕੋਈ ਵਿਸਤ੍ਰਿਤ ਜਾਣਕਾਰੀ ਉਪਲਬਧ ਨਹੀਂ ਹੋ ਸਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਹਿਲੇ ਹੀ ਟੈਸਟ 'ਚ ਨਾਕਾਮ ਹੋ ਗਿਆ ਮੱਕਾ ਪੈਕਟ ! ਪਾਕਿਮਗਰੋਂ ਤੁਰਕੀ ਨੇ ਵੀ ਸਾਊਦੀ ਦੀ ਮਦਦ ਤੋਂ ਕੀਤਾ ਇਨਕਾਰ
NEXT STORY