ਟੋਰਾਂਟੋ— ਹਾਈਵੇਅ 401 'ਤੇ ਟਰੱਕ ਦੇ ਪਲਟਣ ਕਾਰਨ ਆਵਾਜਾਈ ਕਾਫੀ ਦੇਰ ਤੱਕ ਬੰਦ ਰਹੀ। ਓਨਟਾਰੀਓ ਦੀ ਖੇਤਰੀ ਪੁਲਸ ਨੇ ਟਵਿੱਟਰ 'ਤੇ ਟਰਾਂਸਪੋਰਟ ਟਰੱਕ ਦੇ ਪਲਟੇ ਹੋਏ ਹੋਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਹ ਹਾਦਸਾ ਸੋਮਵਾਰ ਨੂੰ ਸਵੇਰੇ 8.30 ਵਜੇ ਦੇ ਕਰੀਬ ਵਾਪਰਿਆ। ਸਾਰਜੈਂਟ ਕੈਰੀ ਨੇ ਦੱਸਿਆ ਕਿ ਕਾਫੀ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਟਰੱਕ ਨੂੰ ਸਿੱਧਾ ਕਰਕੇ ਖੜ੍ਹਾ ਕੀਤਾ ਗਿਆ ਅਤੇ ਐਕਸਪ੍ਰੈੱਸ ਲੇਨ ਨੂੰ ਯਾਤਰੀਆਂ ਲਈ ਖੋਲ੍ਹਿਆ ਗਿਆ। ਹਾਦਸੇ ਵਿਚ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਸ ਸਿੱਖ ਜੋੜੇ ਨੂੰ ਕਿਹਾ ਗਿਆ— 'ਗੋਰਾ ਬੱਚਾ' ਨਹੀਂ ਲੈ ਸਕਦੇ ਗੋਦ, ਪੜ੍ਹੋ ਪੂਰਾ ਮਾਮਲਾ
NEXT STORY