ਓਨਟਾਰੀਓ (ਏਜੰਸੀ)- ਇਥੋਂ ਦੇ ਇਕ ਰੈਸਟੋਰੈਂਟ ਵਲੋਂ ਕੈਨੇਡਾ ਡੇਅ ਮੌਕੇ ਲੋਕਾਂ ਨੂੰ ਖਾਸ ਪੇਸ਼ਕਸ਼ ਦਿੱਤੀ ਗਈ ਹੈ, ਜਿਸ ਤਹਿਤ ਇਥੇ ਲੋਕ ਮੁਫਤ ਵਿਚ ਖਾਣਾ ਖਾ ਸਕਣਗੇ। ਚੀਨੀ-ਕੈਨੇਡੀਅਨ ਰੈਸਟੋਰੈਂਟ ਮੈਂਡਰੇਨ ਇਸ ਖਾਸ ਅਤੇ ਵੱਖਰੇ ਤਰੀਕੇ ਨਾਲ ਕੈਨੇਡਾ ਡੇਅ ਮਨਾ ਰਿਹਾ ਹੈ। ਪਰ ਇਸ ਰੈਸਟੋਰੈਂਟ ਨੇ ਇਕ ਸ਼ਰਤ ਰੱਖੀ ਹੈ ਕਿ ਜੋ ਕੈਨੇਡਾ ਦੇ ਨਾਗਰਿਕ ਹਨ ਉਹ ਆਪਣਾ ਕੈਨੇਡੀਅਨ ਨਾਗਰੀਕਤਾ ਦਾ ਸਬੂਤ ਵਿਖਾ ਕੇ ਮੁਫਤ ਵਿਚ ਖਾਣਾ ਖਾ ਸਕਦੇ ਹਨ। ਇਸ ਸ਼ਰਤ ਦੇ ਚਲਦਿਆਂ ਇਹ ਰੈਸਟੋਰੈਂਟ ਕਾਫੀ ਲੋਕਾਂ ਦੀ ਆਲੋਚਨਾ ਦਾ ਪਾਤਰ ਬਣ ਰਿਹਾ ਹੈ।
ਰੈਸਟੋਰੈਂਟ ਦੀ ਇਸ ਅਜੀਬ ਸ਼ਰਤ 'ਤੇ ਕੁਝ ਲੋਕ ਨਾਰਾਜ਼ ਹਨ, ਜਦੋਂ ਕਿ ਕੁਝ ਲੋਕ ਇਸ ਸਹੂਲਤ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਇਸ ਸਹੂਲਤ ਦਾ ਆਨੰਦ ਵੀ ਮਾਣ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਕੈਨੇਡਾ ਡੇਅ ਮਨਾਉਣ ਦਾ ਕੋਈ ਤਰੀਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੋਕਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ, ਜਦੋਂ ਕਿ ਕੈਨੇਡਾ ਇਕ ਅਜਿਹਾ ਮੁਲਕ ਹੈ ਜਿਥੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਕੈਨੇਡਾ ਆਪਣੀ ਨਿਰਪੱਖਤਾ ਅਤੇ ਬਹੁ-ਕੌਮਾਂਤਰੀ ਇਕੱਠ ਵੱਜੋਂ ਜਾਣਿਆ ਜਾਂਦਾ ਹੈ। ਇਸ ਦੇਸ਼ ਵਿਚ ਅਜਿਹਾ ਸਲੂਕ ਕਰਨਾ ਬਹੁਤ ਹੀ ਗਲਤ ਹੈ।
ਇੰਗਲੈਂਡ : ਪੰਜਾਬੀ ਮੂਲ ਦੇ MP ਵਰਿੰਦਰ ਸ਼ਰਮਾ ਇਕ ਵਾਰ ਫਿਰ ਲੜਨਗੇ ਆਮ ਚੋਣਾਂ
NEXT STORY