ਲੰਡਨ, (ਰਾਜਵੀਰ ਸਮਰਾ)— ਮਿੰਨੀ ਪੰਜਾਬ ਈਲਿੰਗ ਸਾਊਥਾਲ ਹਲਕੇ ਤੋਂ ਪੰਜਾਬੀ ਮੂਲ ਦੇ ਸੰਸਦ ਮੈਂਬਰ (ਐੱਮ. ਪੀ.) ਵਰਿੰਦਰ ਸ਼ਰਮਾ ਨੇ ਯੂ. ਕੇ. ਦੀਆਂ ਅਗਲੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਦੇ ਉਮੀਦਵਾਰਾਂ ਦੀ ਹੋ ਰਹੀ ਚੋਣ 'ਚ ਮੁੜ ਦਾਅਵੇਦਾਰੀ ਪੇਸ਼ ਕੀਤੀ ਹੈ। ਨਿਯਮਾਂ ਮੁਤਾਬਕ ਕੋਈ ਵੀ ਜੇਤੂ ਸੰਸਦ ਮੈਂਬਰ ਆਪਣੇ-ਆਪ ਅਗਲਾ ਪਾਰਟੀ ਉਮੀਦਵਾਰ ਬਣ ਜਾਂਦਾ ਹੈ ਪਰ ਵਰਿੰਦਰ ਸ਼ਰਮਾ ਖ਼ਿਲਾਫ਼ ਬੀਤੇ ਸਮੇਂ ਬੇਭਰੋਸਗੀ ਮਤਾ ਪਾਸ ਹੋਣ ਤੋਂ ਬਾਅਦ ਹਲਕੇ ਦੇ ਉਮੀਦਵਾਰ ਲਈ ਪਾਰਟੀ ਦੀ ਅੰਦਰੂਨੀ ਚੋਣ ਲਾਜ਼ਮੀ ਕਰਾਰ ਦਿੱਤੀ ਗਈ ਸੀ।
ਲੇਬਰ ਪਾਰਟੀ ਵਲੋਂ 8 ਜੁਲਾਈ ਤੱਕ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਵਰਿੰਦਰ ਸ਼ਰਮਾ ਨੇ 24 ਜੂਨ ਨੂੰ ਪਾਰਟੀ ਨੂੰ ਲਿਖਤੀ ਰੂਪ 'ਚ ਪੁਸ਼ਟੀ ਕੀਤੀ ਕਿ ਉਹ ਅਗਲੀਆਂ ਚੋਣਾਂ ਲੜਨ ਦੇ ਚਾਹਵਾਨ ਹਨ। ਵਰਿੰਦਰ ਸ਼ਰਮਾ 2007 'ਚ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ ਅਤੇ ਉਹ 40 ਸਾਲਾਂ ਦੇ ਸਿਆਸੀ ਜੀਵਨ 'ਚ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਲੋਕਾਂ ਨਾਲ ਜੁੜੇ ਰਹੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਤਿੰਨ ਸੰਸਦੀ ਚੋਣਾਂ 'ਚ ਉਨ੍ਹਾਂ ਦੀ ਹਰ ਵਾਰ ਜਿੱਤ ਦਰ ਵਧੀ ਹੈ ਅਤੇ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ। ਸੰਸਦ ਮੈਂਬਰ ਸ਼ਰਮਾ ਸਿਹਤ ਕਮੇਟੀ, ਅੰਤਰਰਾਸ਼ਟਰੀ ਵਿਕਾਸ ਕਮੇਟੀ, ਪਾਰਲੀਮੈਂਟਰੀ ਅਸੈਂਬਲੀ ਕਾਸਲ ਯੂਰਪ, ਮਨੁੱਖੀ ਅਧਿਕਾਰ ਅਤੇ ਇੰਡੋ-ਬ੍ਰਿਟਿਸ਼ ਆਲ ਪਾਰਟੀ ਪਾਰਲੀਮੈਂਟਰੀ ਦੇ ਚੇਅਰਮੈਨ ਹਨ। ਫਿਲਹਾਲ ਦੇਖਣ ਵਾਲੀ ਗੱਲ ਇਹ ਹੈ ਕਿ ਵਰਿੰਦਰ ਸ਼ਰਮਾ ਨੂੰ ਚਣੌਤੀ ਦੇਣ ਲਈ ਹੋਰ ਕੌਣ-ਕੌਣ ਮੈਦਾਨ 'ਚ ਉੱਤਰਦਾ ਹੈ।
ਪਹਿਲੀ ਵਾਰ ਉੱਤਰੀ ਕੋਰੀਆ ਦੀ ਧਰਤੀ 'ਤੇ ਟਰੰਪ ਨੇ ਰੱਖਿਆ ਕਦਮ, ਕਿਮ ਨਾਲ ਕੀਤੀ ਮੁਲਾਕਾਤ
NEXT STORY