ਵਾਸ਼ਿੰਗਟਨ (ਇੰਟ.) – ਇਕ ਹਾਲ ਹੀ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਂਡਾ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਖੋਜਕਾਰਾਂ ਮੁਤਾਬਕ ਹਫਤੇ ’ਚ 3 ਤੋਂ 6 ਆਂਡਿਆਂ ਦਾ ਸੇਵਨ ਕਰਨ ਨਾਲ ਲੋਕ ਦਿਲ ਸਬੰਧੀ ਬੀਮਾਰੀਆਂ ਦੇ ਵਿਕਸਿਤ ਹੋਣ ਤੋਂ ਬਚ ਸਕਦੇ ਹਨ। ਇਹ ਅਧਿਐਨ ਚੀਨੀ ਅਕੈਡਮੀ ਆਫ ਮੈਡੀਕਲ ਸਾਇੰਸ ਦੇ ਫੂਵਾਈ ਹਸਪਤਾਲ ’ਚ ਖੋਜਕਾਰ ਜੀਆ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਕੀਤਾ ਗਿਆ।
ਅਧਿਐਨ ’ਚ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਹਫਤੇ ’ਚ 3 ਤੋਂ 6 ਆਂਡਿਆਂ ਦਾ ਸੇਵਨ ਕੀਤਾ, ਉਨ੍ਹਾਂ ’ਚ ਦਿਲ ਦੇ ਰੋਗਾਂ ਦਾ ਖਤਰਾ ਘੱਟ ਸੀ। ਉਥੇ ਹੀ ਜਿਨ੍ਹਾਂ ਨੇ ਹਫਤੇ ’ਚ ਸਿਰਫ ਇਕ ਆਂਡਾ ਖਾਧਾ, ਉਨ੍ਹਾਂ ’ਚ ਦਿਲ ਸਬੰਧੀ ਰੋਗ ਵਿਕਸਿਤ ਹੋਣ ਦਾ ਖਤਰਾ 22 ਫੀਸਦੀ ਅਤੇ ਮੌਤ ਦਾ ਖਤਰਾ 29 ਫੀਸਦੀ ਵੱਧ ਸੀ।
ਹਫਤੇ ’ਚ 10 ਆਂਡੇ ਖਾਣ ਨਾਲ 39 ਫੀਸਦੀ ਵਧ ਜਾਂਦਾ ਹੈ ਖਤਰਾ
ਇਹ ਵੀ ਦੇਖਿਆ ਗਿਆ ਕਿ ਆਂਡਿਆਂ ਦਾ ਵੱਧ ਸੇਵਨਾ ਕਰਨਾ ਵੀ ਨੁਕਸਾਨਦੇਹ ਹੈ। ਹਫਤੇ ’ਚ 10 ਆਂਡਿਆਂ ਦਾ ਸੇਵਨ ਕਰਨ ਨਾਲ ਦਿਲ ਦੇ ਰੋਗ ਪੈਦਾ ਹੋਣ ਦਾ ਖਤਰਾ 39 ਫੀਸਦੀ ਅਤੇ ਮੌਤ ਦਾ ਖਤਰਾ 13 ਫੀਸਦੀ ਵਧ ਜਾਂਦਾ ਹੈ। ਇਹ ਅਧਿਐਨ ਚੀਨ ਦੇ 15 ਸੂਬਿਆਂ ਦੇ 102136 ਲੋਕਾਂ ’ਤੇ ਕੀਤਾ ਗਿਆ। ਖੋਜਕਾਰਾਂ ਨੇ ਕਿਹਾ ਕਿ ਚੰਗੀ ਸਿਹਤ ਲਈ ਆਂਡੇ ਦਾ ਸੇਵਨ ਜ਼ਰੂਰੀ ਹੈ।
ਈਰਾਨ ਨੇ ਕੋਰੋਨਾ ਖਿਲਾਫ ਲੜਾਈ ਲਈ IMF ਤੋਂ ਮੰਗੀ 5 ਅਰਬ ਡਾਲਰ ਦੀ ਸਹਾਇਤਾ
NEXT STORY