ਕਵੀਟੋ (ਭਾਸ਼ਾ)— ਇਕਵਾਡੋਰ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜੇ ਨਾਲ ਜੁੜੇ ਸਵੀਡਿਸ਼ ਨਾਗਰਿਕ ਅਤੇ ਕੰਪਿਊਟਰ ਹੈਕਿੰਗ ਦੇ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ। ਓਲਾ ਬਿਨੀ ਨੂੰ 11 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਜਾਪਾਨ ਲਈ ਇਕਵਾਡੋਰ ਤੋਂ ਰਵਾਨਾ ਹੋ ਰਿਹਾ ਸੀ। ਇਸੇ ਦਿਨ ਕਵੀਟੋ ਨੇ ਅਸਾਂਜੇ ਨੂੰ ਸ਼ਰਨ ਦੇਣ ਵਾਲਾ ਆਪਣਾ ਪ੍ਰਸਤਾਵ ਵਾਪਸ ਲੈ ਲਿਆ ਸੀ।
ਅਸਾਂਜੇ ਨੇ 2012 ਤੋਂ ਇਕਵਾਡੋਰ ਦੇ ਲੰਡਨ ਦੂਤਘਰ ਵਿਚ ਸ਼ਰਨ ਲਈ ਹੋਈ ਸੀ। ਇਕਵਾਡੋਰ ਦੀ ਸਰਕਾਰ ਨੇ ਦੋਸ਼ੀ ਬਿਨੀ (36) 'ਤੇ ਦੇਸ਼ ਦੇ ਕੰਪਿਊਟਰ ਸਿਸਟਮ 'ਤੇ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ। ਜੱਜ ਯਾਦਿਰਾ ਪ੍ਰੋਆਨੋ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰਦਿਆਂ ਕਿਹਾ ਕਿ ਬਿਨੀ ਨੇ ਜਾਂਚ ਕਰਤਾਵਾਂ ਦੇ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸਤਗਾਸਾ ਪੱਖ ਕਥਿਤ ਹੈਕਿੰਗ ਨਾਲ ਹੋਏ ਨੁਕਸਾਨ ਅਤੇ ਸੰਭਾਵਿਤ ਪੀੜਤਾਂ ਦੀ ਪਛਾਣ ਨਹੀਂ ਕਰ ਪਾਇਆ ਹੈ।
ਚੀਨ 'ਚ ਮੁਸਲਿਮਾਂ ਦੀ ਹਾਲਤ 'ਤੇ ਇਸਲਾਮਿਕ ਦੇਸ਼ਾਂ ਦੀ ਚੁੱਪੀ ਚਿੰਤਾ ਦਾ ਵਿਸ਼ਾ
NEXT STORY