ਸੰਯੁਕਤ ਰਾਸ਼ਟਰ/ਜਿਨੇਵਾ : ਕੋਵਿਡ-19 ਦਾ ਡੈਲਟਾ ਵੇਰੀਐਂਟ ਵਿਸ਼ਵ ਵਿੱਚ ਇਸ ਵਾਇਰਸ ਦੇ ਹੋਰ ਵੇਰੀਐਂਟਾਂ ਦੀ ਤੁਲਣਾ ਵਿੱਚ ਪ੍ਰਬਲ ਹੁੰਦਾ ਜਾ ਰਿਹਾ ਹੈ ਕਿਉਂਕਿ ਇਹ ਕਿਤੇ ਜ਼ਿਆਦਾ ਤੇਜ਼ੀ ਨਾਲ ਸੰਚਾਰਿਤ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥ ਨੇ ਸ਼ੁੱਕਰਵਾਰ ਨੂੰ ਇਹ ਦਾਅਵਾ ਕੀਤਾ। ਕੋਵਿਡ-19 ਦਾ ਡੈਲਟਾ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ਵਿੱਚ ਸਾਹਮਣੇ ਆਇਆ ਸੀ।
ਡਬਲਿਯੂ.ਐੱਚ.ਓ. ਦੁਆਰਾ 15 ਜੂਨ ਨੂੰ ਜਾਰੀ ਕੋਵਿਡ-19 ਹਫ਼ਤਾਵਾਰ ਮਹਾਮਾਰੀ ਵਿਗਿਆਨ ਅਪਡੇਟ ਮੁਤਾਬਕ ਡੈਲਟਾ ਵੇਰੀਐਂਟ ਹੁਣ ਕਰੀਬ 80 ਦੇਸ਼ਾਂ ਵਿੱਚ ਪਾਇਆ ਜਾ ਰਿਹਾ ਹੈ। ਬੀ.1.617.2 ਡੈਲਟਾ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ਵਿੱਚ ਅਕਤੂਬਰ 2020 ਵਿੱਚ ਪਤਾ ਲੱਗਾ ਸੀ ।
ਸਵਾਮੀਨਾਥਨ ਨੇ ਸ਼ੁੱਕਰਵਾਰ ਨੂੰ ਜਿਨੇਵਾ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਡੈਲਟਾ ਵੇਰੀਐਂਟ ਵਿਸ਼ਵ ਵਿੱਚ ਕੋਵਿਡ-19 ਦਾ ਸਭ ਤੋਂ ਜ਼ਿਆਦਾ ਪ੍ਰਚਲਿਤ ਰੂਪ ਬਣਦਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਕਿਤੇ ਜ਼ਿਆਦਾ ਤੇਜ਼ੀ ਨਾਲ ਇਨਫੈਕਸ਼ਨ ਦਾ ਪ੍ਰਸਾਰ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਟਿੱਪਣੀ ਤੋਂ ਕੁੱਝ ਹੀ ਘੰਟੇ ਪਹਿਲਾਂ ਪਬਲਿਕ ਹੈਲਥ ਇੰਗਲੈਂਡ ਨੇ ਕਿਹਾ ਸੀ ਕਿ ਡੈਲਟਾ ਵੇਰੀਐਂਟ ਨਾਲ ਇਨਫੈਕਸ਼ਨ ਵਿੱਚ ਬ੍ਰਿਟੇਨ ਵਿੱਚ ਇੱਕ ਹਫ਼ਤੇ ਵਿੱਚ 33,630 ਦਾ ਵਾਧਾ ਹੋਇਆ ਅਤੇ ਹੁਣੇ ਤੱਕ 75,953 ਲੋਕ ਇਸ ਤੋਂ ਪੀੜਤ ਹੋਏ ਹਨ। ਦੇਸ਼ ਵਿੱਚ ਕੋਵਿਡ-19 ਇਨਫੈਕਸ਼ਨ ਦੇ 99 ਫ਼ੀਸਦੀ ਮਾਮਲੇ ਇਸ ਵੇਰੀਐਂਟ ਤੋਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
‘ਫਾਈਜ਼ਰ, ਮਾਡਰਨਾ ਦੇ ਕੋਵਿਡ ਟੀਕੇ ਮਰਦਾਂ ਦੀ ਪ੍ਰਜਨਨ ਸਮਰੱਥਾ ਨੂੰ ਪ੍ਰਭਾਵਿਤ ਨਹੀਂ ਕਰਦੇ’
NEXT STORY