ਕਾਹਿਰਾ (ਏਜੰਸੀ)— ਮਿਸਰ ਨੇ ਦੁਨੀਆ ਦੀ ਸਭ ਤੋਂ ਉੱਚੀ ਅਲਮਾਰੀ ਬਣਾਉਣ ਦਾ ਰਿਕਾਰਡ ਬਣਾਇਆ ਹੈ। ਇਹ ਅਲਮਾਰੀ 27 ਫੁੱਟ ਉੱਚੀ ਹੈ। ਇਸ ਨੂੰ ਕੈਲੀਫੋਰਨੀਆ ਦੇ 32 ਸਾਲਾ ਡਿਜ਼ਾਈਨਰ ਬੇਨ ਨੇ ਬਣਾਇਆ ਹੈ। ਬੇਨ ਨੇ ਦੱਸਿਆ ਕਿ ਇਸ ਅਲਮਾਰੀ ਵਿਚ 3000 ਤੋਂ ਵੱਧ ਕੱਪੜੇ ਰੱਖੇ ਜਾ ਸਕਦੇ ਹਨ, ਜੋ ਔਸਤਨ ਇਕ ਵਿਅਕਤੀ ਆਪਣੇ ਪੂਰੀ ਜ਼ਿੰਦਗੀ ਵਿਚ ਪਹਿਨਦਾ ਹੈ। ਬੇਨ ਨੇ ਕਿਹਾ,''ਇਸ ਅਲਮਾਰੀ ਨੂੰ ਬਣਾਉਣ ਵਿਚ 12 ਹਜ਼ਾਰ ਪੌਂਡ (ਕਰੀਬ 10.66 ਲੱਖ ਰੁਪਏ) ਦਾ ਖਰਚ ਆਇਆ ਹੈ। ਇਸ ਵਿਚ 6000 ਕਿਲੋ ਸਟੀਲ ਦੀ ਵਰਤੋਂ ਹੋਈ ਹੈ।'' ਇਸ ਅਲਮਾਰੀ ਨੂੰ ਕਾਹਿਰਾ ਦੇ ਇਕ ਮਾਲ ਵਿਚ ਰੱਖਿਆ ਗਿਆ ਹੈ ਜੋ ਲੋਕਾਂ ਵਿਚ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਫੋਬਰਸ ਨੇ ਇਸ ਨੂੰ ਸਭ ਤੋਂ ਵੱਡੀ ਅਲਮਾਰੀ ਹੋਣ ਦਾ ਦਰਜਾ ਦਿੱਤਾ ਹੈ।
ਇੰਡੋਨੇਸ਼ੀਆ 'ਚ ਇਕ ਵਾਰ ਫਿਰ ਸੁਨਾਮੀ ਆਉਣ ਦਾ ਅਲਰਟ
NEXT STORY