ਕਾਹਿਰਾ (ਏਜੰਸੀ)- ਦੁਨੀਆ ਦੇ ਕਈ ਦੇਸ਼ ਗਾਜ਼ਾ ਅਤੇ ਲੇਬਨਾਨ 'ਚ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਇਸ ਦੌਰਾਨ, ਮਿਸਰ ਦੇ ਵਿਦੇਸ਼ ਮੰਤਰੀ ਬਦਰ ਅਬਦੇਲਤੀ ਅਤੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲ ਥਾਨੀ ਨੇ ਗਾਜ਼ਾ ਅਤੇ ਲੇਬਨਾਨ ਵਿੱਚ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਕੀਤੀ। ਮਿਸਰ ਦੇ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ, ਫੋਨ 'ਤੇ ਗੱਲਬਾਤ ਦੌਰਾਨ ਅਬਦੇਲਤੀ ਅਤੇ ਅਲ ਥਾਨੀ ਨੇ ਗਾਜ਼ਾ ਵਿਚ ਤੁਰੰਤ ਜੰਗਬੰਦੀ ਅਤੇ ਜੰਗ ਪ੍ਰਭਾਵਿਤ ਖੇਤਰ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਆਪਣੇ ਦੇਸ਼ਾਂ ਦੀਆਂ ਸੰਯੁਕਤ ਕੋਸ਼ਿਸ਼ਾਂ 'ਤੇ ਚਰਚਾ ਕੀਤੀ।
ਇਹ ਵੀ ਪੜ੍ਹੋ: ਰਾਸ਼ਟਰਪਤੀ ਚੋਣ: ਕਮਲਾ ਹੈਰਿਸ ਜਾਂ ਡੋਨਾਲਡ ਟਰੰਪ, ਜਾਣੋ ਕਿਸਨੂੰ ਜਿਤਾਉਣਾ ਚਾਹੁੰਦੇ ਹਨ ਭਾਰਤੀ-ਅਮਰੀਕੀ
ਦੋਵਾਂ ਨੇਤਾਵਾਂ ਨੇ ਲੇਬਨਾਨ ਵਿੱਚ ਜੰਗ ਦੇ ਤਾਜ਼ਾ ਘਟਨਾਕ੍ਰਮ ਬਾਰੇ ਵੀ ਚਰਚਾ ਕੀਤੀ, ਜਿਸ ਲੇਬਨਾਨੀ ਲੋਕਾਂ ਨੂੰ ਤੁਹੰਤ ਮਨੁੱਖੀ ਸਹਾਇਤਾ ਦੀ ਸਪੁਰਦਗੀ ਕਰਦੇ ਹੋਏ ਤੇਜ਼ੀ ਨਾਲ ਜੰਗਬੰਦੀ ਦੇ ਹੱਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਕ ਨਿਊਜ਼ ਏਜੰਸੀ ਨੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਇਸ ਤੋਂ ਇਲਾਵਾ, ਉਨ੍ਹਾਂ ਨੇ ਖੇਤਰ ਵਿੱਚ ਚੱਲ ਰਹੇ ਸੰਘਰਸ਼ਾਂ ਦੇ ਵਿਸਥਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਵੀ ਰੇਖਾਂਕਿਤ ਕੀਤਾ। ਦੱਸ ਦੇਈਏ ਕਿ ਹਮਾਸ ਅਤੇ ਇਜ਼ਰਾਇਲ ਵਿਚਾਲੇ ਪਿਛਲੇ ਸਾਲ ਅਕਤੂਬਰ 'ਚ ਜੰਗ ਸ਼ੁਰੂ ਹੋਈ ਸੀ। ਉਦੋਂ ਤੋਂ ਮਿਸਰ, ਕਤਰ ਅਤੇ ਅਮਰੀਕਾ ਗਾਜ਼ਾ ਵਿੱਚ ਜੰਗਬੰਦੀ ਵਿੱਚ ਵਿਚੋਲਗੀ ਲਈ ਕੰਮ ਕਰ ਰਹੇ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਇਸ ਸਬੰਧ ਵਿੱਚ ਦੋਹਾ ਅਤੇ ਕਾਹਿਰਾ ਵਿੱਚ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਜੰਗ ਨੂੰ ਖਤਮ ਕਰਨ ਲਈ ਕੋਈ ਸਮਝੌਤਾ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ: ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਇਸ ਵਾਰ ਪੁਲਾੜ 'ਚ ਮਨਾਏਗੀ ਦੀਵਾਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਰੋਨਾ ਮਹਾਮਾਰੀ ਤੋਂ ਬਾਅਦ ਸਭ ਤੋਂ ਵੱਧ ਜਾਨਾਂ ਲੈ ਰਹੀ ਇਹ ਬਿਮਾਰੀ, WHO ਨੇ ਜਾਰੀ ਕੀਤੀ ਰਿਪੋਰਟ
NEXT STORY