ਕਾਇਰੋ— ਮਿਸਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਅਸਲ 'ਚ ਮਿਸਰ 'ਚ ਇਕ ਲੜਕੀ ਨੂੰ ਬੱਸ ਇਸ ਲਈ ਯੂਨੀਵਰਸਿਟੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ ਆਪਣੇ ਇਕ ਪੁਰਸ਼ ਦੋਸਤ ਨੂੰ ਗਲੇ ਲਾ ਲਿਆ ਸੀ।
ਮਾਮਲਾ ਮਿਸਰ ਦੇ ਅਲ-ਅਜ਼ਹਰ ਯੂਨੀਵਰਸਿਟੀ ਦਾ ਹੈ। ਯੂਨੀਵਰਸਿਟੀ ਨੇ ਕਿਹਾ ਕਿ ਉਸ ਨੇ ਇਕ ਵੀਡੀਓ 'ਚ ਲੜਕੀ ਨੂੰ ਪੁਰਸ਼ ਕਲਾਸਮੇਟ ਨੂੰ ਗਲੇ ਲਾਉਂਦੇ ਹੋਏ ਦੇਖਿਆ। ਇਹ ਯੂਨੀਵਰਸਿਟੀ ਦੇ ਅਕਸ ਨੂੰ ਖਰਾਬ ਕਰਨ ਵਾਲਾ ਮਾਮਲਾ ਹੈ, ਜਿਸ ਤੋਂ ਬਾਅਦ ਵਿਦਿਆਰਥਣ ਨੂੰ ਸਕੂਲ 'ਚੋਂ ਕੱਢ ਦਿੱਤਾ ਗਿਆ।
ਅਸਲ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਵੀਡੀਓ ਵਾਇਰਲ ਹੋਇਆ ਸੀ। ਵੀਡੀਓ 'ਚ ਫੁੱਲਾਂ ਦਾ ਗੁਲਦਸਤਾ ਲਏ ਇਕ ਨੌਜਵਾਨ ਇਕ ਲੜਕੀ ਦੇ ਸਾਹਮਣੇ ਗੋਢਿਆਂ ਭਾਰ ਦਿਖਾਈ ਦੇ ਰਿਹਾ ਸੀ। ਜਿਸ ਤੋਂ ਬਾਅਦ ਲੜਕੇ ਨੇ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਤੇ ਦੋਵਾਂ ਨੇ ਇਕ-ਦੂਜੇ ਨੂੰ ਗਲੇ ਲਾ ਲਿਆ।
ਯੂਨੀਵਰਸਿਟੀ ਦੇ ਬੁਲਾਰੇ ਅਹਿਮਦ ਜ਼ਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਅਲ-ਅਜ਼ਹਰ ਯੂਨੀਵਰਸਿਟੀ ਕੰਪਲੈਕਸ ਦੀ ਅਨੁਸ਼ਾਸਨੀ ਕੌਂਸਲ ਨੇ ਲੜਕੀ ਨੂੰ ਕੱਢਣ ਦਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਵੀਡੀਓ ਨੇ ਜਨਤਕ ਵਿਰੋਧ ਪੈਦਾ ਕੀਤਾ ਸੀ ਤੇ ਯੂਨੀਵਰਸਿਟੀ ਦਾ ਅਕਸ ਖਰਾਬ ਕੀਤਾ ਸੀ। ਉਨ੍ਹਾਂ ਕਿਹਾ ਕਿ ਅਣ-ਵਿਆਹੇ ਪੁਰਸ਼ ਤੇ ਔਰਤ ਦਾ ਗਲੇ ਲੱਗਣਾ ਸਮਾਜ ਦੇ ਮੁੱਲਾਂ ਤੇ ਸਿਧਾਂਤਾਂ ਦਾ ਉਲੰਘਣ ਹੈ। ਨਾਲ ਹੀ ਜ਼ਰੀ ਨੇ ਦੱਸਿਆ ਕਿ ਵਿਦਿਆਰਥਣ ਕੱਢੇ ਜਾਣ ਦੇ ਫੈਸਲੇ 'ਤੇ ਅਪੀਲ ਕਰ ਸਕਦੀ ਹੈ। ਅਸਲ 'ਚ ਮਿਸਰ ਮੁੱਖ ਰੂਪ ਨਾਲ ਇਕ ਮੁਸਲਿਮ ਦੇਸ਼ ਤੇ ਵੱਡੇ ਪੈਮਾਨੇ 'ਤੇ ਰੂੜੀਵਾਦੀ ਸਮਾਜ ਹੈ।
ਚੀਨ : ਹੁਣ ਪਟਾਕੇ ਖਰੀਦਣ ਤੋਂ ਪਹਿਲਾਂ ਦਿਖਾਉਣਾ ਹੋਵੇਗਾ ਪਛਾਣ ਪੱਤਰ
NEXT STORY