ਜਕਾਰਤਾ- ਇੰਡੋਨੇਸ਼ੀਆ ਵਿਚ ਲੱਖਾਂ ਮੁਸਲਮਾਨਾਂ ਲਈ ਈਦ-ਉਲ-ਫਿਤਰ ਦੀਆਂ ਛੁੱਟੀਆਂ ਇਸ ਵਾਰ ਉਦਾਸੀ ਨਾਲ ਭਰੀਆਂ ਹਨ। ਇੱਥੇ ਰਮਜ਼ਾਨ ਦੇ ਮਹੀਨੇ ਅਤੇ ਈਦ ਨੂੰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਖਾਸ ਤੌਰ 'ਤੇ ਇਸ ਮਹੀਨੇ ਦੇ ਆਖਰੀ ਤਿੰਨ ਦਿਨ ਜਸ਼ਨ ਮਨਾਇਆ ਜਾਂਦਾ ਹੈ ਪਰ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਤੋਂ ਬਾਅਦ ਇਹ ਉਤਸ਼ਾਹ ਠੰਡਾ ਹੋ ਗਿਆ। ਦੁਨੀਆ ਦੇ ਸਭ ਤੋਂ ਵੱਡੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿਚ ਤਕਰੀਬਨ 22,000 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਅਤੇ ਹੁਣ ਤੱਕ 1,350 ਮੌਤਾਂ ਹੋਈਆਂ ਹਨ, ਜੋ ਦੱਖਣ-ਪੂਰਬੀ ਏਸ਼ੀਆ ਵਿਚ ਸਭ ਤੋਂ ਵੱਧ ਹਨ।
ਕੋਰੋਨਾ ਦੇ ਮੱਦੇਨਜ਼ਰ ਲੋਕ ਇਸ ਵਾਰ ਮਸਜਿਦਾਂ ਜਾਂ ਖੁੱਲ੍ਹੇ ਮੈਦਾਨਾਂ ਵਿਚ ਇਕਜੁਟ ਹੋ ਕੇ ਨਮਾਜ਼ ਅਦਾ ਨਹੀਂ ਕਰ ਸਕਣਗੇ ਨਾ ਤਾਂ ਪਰਿਵਾਰਾਂ ਨੂੰ ਮਿਲਣਾ ਪਵੇਗਾ ਅਤੇ ਨਾ ਹੀ ਰਿਸ਼ਤੇਦਾਰ ਇਸ ਵਾਰ ਬੱਚਿਆਂ ਨੂੰ ਈਦੀ (ਤੋਹਫੇ) ਦੇ ਸਕਣਗੇ। ਜਕਾਰਤਾ ਯੂਨੀਵਰਸਿਟੀ ਵਿਚ ਪੜ੍ਹ ਰਹੇ ਇਕ ਵਿਦਿਆਰਥੀ ਅਨਦੇਕਾ ਰੱਬਾਨੀ ਨੇ ਕਿਹਾ ਕਿ ਕੋਰੋਨਾ ਨੇ ਨਾ ਸਿਰਫ ਈਦ ਦੀ ਖ਼ੁਸ਼ੀ ਘਟਾ ਦਿੱਤੀ ਬਲਕਿ ਸਾਰੀ ਪਰੰਪਰਾ ਨੂੰ ਵੱਖਰੇ ਢੰਗ ਨਾਲ ਮਨਾਉਣ ਲਈ ਮਜਬੂਰ ਕੀਤਾ ਹੈ।" ਇਸ ਸਾਲ, ਰੱਬਾਨੀ ਨੂੰ ਵੀ ਇੰਡੋਨੇਸ਼ੀਆ ਦੇ ਹੋਰ ਲੋਕਾਂ ਵਾਂਗ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀਡਿਓ ਕਾਲ ਰਾਹੀਂ ਈਦ ਦੀ ਵਧਾਈ ਦੇਣੀ ਪਵੇਗੀ।
ਆਚੇਹ ਇੰਡੋਨੇਸ਼ੀਆ ਦਾ ਇਕਲੌਤਾ ਅਜਿਹਾ ਸੂਬਾ ਹੈ, ਜਿੱਥੇ ਇਸਲਾਮਿਕ ਸ਼ਰੀਆ ਕਾਨੂੰਨ ਲਾਗੂ ਹੈ। ਇਸ ਬੇਹੱਦ ਰੂੜ੍ਹੀਵਾਦੀ ਸੂਬੇ ਵਿਚ ਮਸਜਿਦਾਂ ਅਤੇ ਮੈਦਾਨਾਂ ਵਿਚ ਜਨਤਕ ਤੌਰ 'ਤੇ ਈਦ ਦੀ ਨਮਾਜ਼ ਅਦਾ ਕਰ ਸਕਣਗੇ ਪਰ ਬਿਨਾਂ ਹੱਥ ਮਿਲਾਏ ਅਤੇ ਸੀਮਤ ਉਪਦੇਸ਼ਾਂ ਨਾਲ ਹੀ ਇਹ ਸਭ ਹੋਵੇਗਾ। ਪਿਛਲੇ ਕੁਝ ਹਫ਼ਤਿਆਂ ਵਿਚ ਅਚੇਹ ਵਿਚ ਕੋਰੋਨਾ ਵਾਇਰਸ ਦਾ ਇਕ ਵੀ ਕੇਸ ਨਹੀਂ ਹੋਇਆ ਹੈ ਅਤੇ ਹੁਣ ਤਕ 19 ਇਨਫੈਕਸ਼ਨ ਹੋਏ ਹਨ, ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਅਚੇਹ ਤੋਂ ਉਲਟ, ਜਕਾਰਤਾ ਦੀਆਂ ਮਸਜਿਦਾਂ ਅਤੇ ਮੈਦਾਨ, ਜੋ ਆਮ ਤੌਰ 'ਤੇ ਈਦ' ਦੌਰਾਨ ਭਰੇ ਹੁੰਦੇ ਹਨ, ਇਸ ਵਾਰ ਖਾਲੀ ਦਿਖਾਈ ਦੇਣਗੇ। ਲਾਊਡ ਸਪੀਕਰਾਂ ਨਾਲ ਹੋਣ ਵਾਲੀ ਪਰੇਡ ਰੱਦ ਰਹੇਗੀ। ਜਕਾਰਤਾ ਵਿੱਚ ਲਾਕਡਾਊਨ ਨੂੰ 4 ਜੂਨ ਤੱਕ ਵਧਾ ਦਿੱਤਾ ਗਿਆ ਹੈ। ਜਕਾਰਤਾ ਇੰਡੋਨੇਸ਼ੀਆ ਵਿੱਚ ਕੋਵਿਡ -19 ਦੇ ਪ੍ਰਕੋਪ ਦਾ ਕੇਂਦਰ ਬਣ ਗਿਆ ਹੈ।
ਵਿਗਿਆਨੀਆਂ ਦਾ ਦਾਅਵਾ- ਬ੍ਰਿਟੇਨ, ਅਮਰੀਕਾ ਤੇ ਹੋਰ ਦੇਸ਼ਾਂ 'ਚ ਇਹਨਾਂ ਤਰੀਕਾਂ ਨੂੰ ਖਤਮ ਹੋਵੇਗਾ ਕੋਰੋਨਾ
NEXT STORY