ਜਕਾਰਤਾ (ਆਈ.ਏ.ਐੱਨ.ਐੱਸ.): ਇੰਡੋਨੇਸ਼ੀਆ ਦੇ ਜਾਵਾ ਵਿੱਚ ਸੇਮਾਰੰਗ-ਸੋਲੋ ਟੋਲ ਰੋਡ 'ਤੇ ਸ਼ੁੱਕਰਵਾਰ ਨੂੰ ਇੱਕ ਕਈ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ| ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਬੋਯੋਲਾਲੀ ਰੀਜੈਂਸੀ ਦੇ ਪੁਲਸ ਅਧਿਕਾਰੀ ਹਰਦੀ ਪ੍ਰਤਾਮਾ ਦੇ ਅਨੁਸਾਰ ਛੇ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਦੋ ਹੋਰਾਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਦੀ ਅਦਾਲਤ ਨੇ ਯੂਕ੍ਰੇਨ ਯੁੱਧ ਸਬੰਧੀ ਲੇਖ ਲਈ ਵਿਕੀਪੀਡੀਆ 'ਤੇ ਕੀਤਾ ਜੁਰਮਾਨਾ
ਪ੍ਰਤਾਮਾ ਨੇ ਕਿਹਾ ਕਿ "ਲੋਹੇ ਨਾਲ ਭਰੇ ਇੱਕ ਟ੍ਰੇਲਰ ਟਰੱਕ ਨੇ ਅੱਗੇ ਚੱਲ ਰਹੀ ਇੱਕ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ, ਫਿਰ ਸਥਾਨਕ ਸਮੇਂ ਅਨੁਸਾਰ ਸਵੇਰੇ 4 ਵਜੇ ਸੜਕ ਕਿਨਾਰੇ ਖੜ੍ਹੀਆਂ ਛੇ ਹੋਰ ਕਾਰਾਂ ਨੂੰ ਟੱਕਰ ਮਾਰ ਦਿੱਤੀ,"। ਜ਼ਖਮੀਆਂ ਦਾ ਨੇੜਲੇ ਦੋ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਗੌਗਤਲਬ ਹੈ ਕਿ ਇੰਡੋਨੇਸ਼ੀਆ ਘਰ ਵਾਪਸੀ ਦੇ ਮੌਸਮ ਦਾ ਸਾਹਮਣਾ ਕਰ ਰਿਹਾ ਹੈ ਜਦੋਂ ਸ਼ਹਿਰੀ ਸ਼ਹਿਰਾਂ ਦੇ ਲੋਕ ਆਪਣੇ ਪਰਿਵਾਰਾਂ ਨਾਲ ਈਦ ਮਨਾਉਣ ਲਈ ਆਪਣੇ-ਆਪਣੇ ਘਰਾਂ ਨੂੰ ਪਰਤਦੇ ਹਨ। ਟਰਾਂਸਪੋਰਟੇਸ਼ਨ ਮੰਤਰਾਲੇ ਦਾ ਅਨੁਮਾਨ ਹੈ ਕਿ ਇਸ ਸਾਲ ਯਾਤਰੀਆਂ ਦੀ ਗਿਣਤੀ 46 ਫੀਸਦੀ ਵਧ ਕੇ 12.38 ਕਰੋੜ ਹੋ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਮਹਿਲਾ ਸਸ਼ਕਤੀਕਰਨ ਲਈ ਭਾਰਤ ਦੇ ਯਤਨਾਂ ਦੀ ਕੀਤੀ ਸ਼ਲਾਘਾ
NEXT STORY