ਪੈਰਿਸ (ਬਿਊਰੋ): ਭਾਰਤ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜਾਰੀ ਹੈ। ਇੱਥੇ ਇਕ ਦਿਨ ਵਿਚ 3 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਵੱਧ ਰਹੇ ਇਨਫੈਕਸ਼ਨ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਇਲਾਵਾ ਹੋਰ ਦੇਸ਼ਾਂ ਦੀਆਂ ਸਰਕਾਰਾਂ ਵੀ ਚਿੰਤਤ ਹਨ। ਭਾਰਤ ਵਿਚ ਕੋਰੋਨਾ ਦੀ ਬੇਕਾਬੂ ਗਤੀ ਨੂੰ ਦੇਖਦੇ ਹੋਏ ਇਕ ਪਾਸੇ ਜਿੱਥੇ ਬ੍ਰਿਟੇਨ ਨੇ ਭਾਰਤ ਨੂੰ 'ਰੈੱਡ ਲਿਸਟ' ਵਿਚ ਪਾ ਦਿੱਤਾ ਹੈ, ਉੱਥੇ ਦੂਜੇ ਪਾਸੇ ਫਰਾਂਸ ਨੇ ਵੀ ਬੀਤੇ ਦਿਨੀਂ ਸਖ਼ਤੀ ਦਿਖਾਉਂਦੇ ਹੋਏ ਭਾਰਤ ਤੋਂ ਆਪਣੇ ਦੇਸ਼ ਜਾ ਰਹੇ ਲੋਕਾਂ ਨੂੰ 10 ਦਿਨਾਂ ਲਈ ਕੁਆਰੰਟੀਨ ਵਿਚ ਰਹਿਣ ਦੇ ਆਦੇਸ਼ ਦਿੱਤੇ ਸਨ। ਹੁਣ ਖ਼ਬਰ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕੋਰੋਨਾ ਸੰਕਟ ਨਾਲ ਲੜਾਈ ਵਿਚ ਭਾਰਤ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।
ਸਹਿਯੋਗ ਲਈ ਤਿਆਰ
ਰਾਸ਼ਟਰਪਤੀ ਮੈਕਰੋਂ ਨੇ ਕਿਹਾ,''ਭਾਰਤ ਦੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਇਸ ਮੁਸ਼ਕਲ ਸਮੇਂ ਵਿਚ ਫਰਾਂਸ ਤੁਹਾਡੇ ਨਾਲ ਖੜ੍ਹਾ ਹੈ। ਅਸੀਂ ਤੁਹਾਡਾ ਸਹਿਯੋਗ ਕਰਨ ਲਈ ਤਿਆਰ ਹਾਂ। ਇੱਥੇ ਦੱਸ ਦਈਏ ਕਿ ਫਰਾਂਸ ਵੀ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਭਾਵੇਂਕਿ ਉੱਥੇ ਭਾਰਤ ਜਿਹੇ ਹਾਲਾਤ ਨਹੀਂ ਹਨ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਇਹ ਦੇਸ਼ ਭਾਰਤੀ ਯਾਤਰੀਆਂ ਦੀ ਐਂਟਰੀ 'ਤੇ ਲਗਾ ਚੁੱਕੇ ਹਨ ਬੈਨ
ਇੱਥੇ ਦੱਸ ਦਈਏ ਕਿ ਕੋਰੋਨਾ ਮਹਾਮਾਰੀ ਆਪਣਾ ਭਿਆਨਕ ਰੂਪ ਧਾਰ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿਚ ਬੀਤੇ 24 ਘੰਟਿਆਂ ਵਿਚ ਇਨਫੈਕਸ਼ਨ ਦੇ 3,32,730 ਨਵੇਂ ਮਾਮਲੇ ਦਰਜ ਕੀਤੇ ਗਏ ਅਥੇ 2263 ਮੌਤਾਂ ਦਰਜ ਕੀਤੀਆਂ ਗਈਆਂ। ਇਸ ਮਗਰੋਂ ਦੇਸ਼ ਵਿਚ ਹੁਣ ਤੱਕ ਕੁੱਲ ਪੀੜਤਾਂ ਦਾ ਅੰਕੜਾ 1,62,63,695 ਹੋ ਚੁੱਕਾ ਹੈ ਅਤੇ ਮ੍ਰਿਤਕਾਂ ਦੀ ਗਿਣਤੀ 1,86,920 ਹੋ ਚੁੱਕੀ ਹੈ।
ਫਰਾਂਸ ਦੇ ਇਲਾਵਾ ਕਈ ਹੋਰ ਦੇਸ਼ਾਂ ਨੇ ਵੀ ਭਾਰਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਰੂਸ ਨੇ ਭਾਰਤ ਨੂੰ ਰੇਮਡੇਸਿਵੀਰ ਅਤੇ ਆਕਸੀਜਨ ਦੀ ਸਪਲਾਈ ਦਾ ਆਫਰ ਦਿੱਤਾ ਹੈ। ਲੱਦਾਖ ਨੂੰ ਲੈ ਕੇ ਜਾਰੀ ਤਣਾਅ ਵਿਚ ਚੀਨ ਨੇ ਵੀ ਭਾਰਤ ਨੂੰ ਕੋਰੋਨਾ ਨਾਲ ਨਜਿੱਠਣ ਵਿਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਭਾਵੇਂਕਿ ਭਾਰਤ ਵੱਲੋਂ ਹਾਲੇ ਕਿਸੇ ਵੀ ਦੇਸ਼ ਨੂੰ ਮਦਦ ਲਈ ਰਸਮੀ ਸਹਿਮਤੀ ਨਹੀਂ ਦਿੱਤੀ ਗਈ ਹੈ।ਉੱਧਰ ਇਜ਼ਰਾਈਲ ਨੇ ਵੀ ਭਾਰਤ ਪ੍ਰਤੀ ਡੂੰਘੀ ਹਮਦਰਦੀ ਜਤਾਈ ਹੈ।
ਇਜ਼ਰਾਈਲ ਦੇ ਅਧਿਕਾਰਤ ਟਵਿੱਟਰ ਹੈਂਡਲ ਦੇ ਟਵੀਟ ਵਿਚ ਕਿਹਾ ਗਿਆ ਹੈ ਕਿ ਅਸੀਂ ਕੋਰੋਨਾ ਖ਼ਿਲਾਫ਼ ਆਪਣੇ ਚੰਗੇ ਦੋਸਤ ਭਾਰਤ ਨਾਲ ਖੜ੍ਹੇ ਹਾਂ। ਇਸ ਇਨਫੈਕਸ਼ਨ ਰੂਪੀ ਸੁਰੰਗ ਦੇ ਅਖੀਰ ਵਿਚ ਰੌਸ਼ਨੀ ਹੈ। ਉਦੋ ਤੱਕ ਸਾਨੂੰ ਸੁਰੱਖਿਅਤ ਰਹਿਣਾ ਹੋਵੇਗਾ। ਅਮਰੀਕਾ ਦੇ ਮੈਸਾਚੁਸੇਟਸ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਐਡ ਮਾਰਕ ਨੇ ਬਾਈਡੇਨ ਪ੍ਰਸ਼ਾਸਨ ਤੋਂ ਭਾਰਤ ਦੀ ਤੁਰੰਤ ਮਦਦ ਕਰਨ ਦੀ ਅਪੀਲ ਕੀਤੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖਾਲਸਾ ਮੋਟਰਸਾਈਕਲ ਟੀਮ ਦੁਬਈ ਵਲੋਂ ਖੂਨਦਾਨ ਕੈਂਪ ਆਯੋਜਿਤ
NEXT STORY