ਬੀਜਿੰਗ (ਭਾਸ਼ਾ)- ਚੀਨ ਦੇ ਵੁਹਾਨ ਸ਼ਹਿਰ ’ਚ ਕੋਵਿਡ-19 ਦਾ ਐਮਰਜੈਂਸੀ ਟੀਕਾਕਰਣ ਸ਼ੁਰੂ ਕਰ ਦਿੱਤਾ ਗਿਆ ਹੈ ਜਦਕਿ ਚੀਨ ਨੇ ਅਜੇ ਤੱਕ ਆਪਣੇ ਕਿਸੇ ਵੀ ਟੀਕੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਹੈ। ਕੋਰੋਨਾ ਵਾਇਰਸ ਸੰਸਾਰਕ ਮਹਾਮਾਰੀ ਦਾ ਰੂਪ ਧਾਰਣ ਕਰਨ ਤੋਂ ਪਹਿਲਾਂ ਇਸ ਦਾ ਪਹਿਲਾਂ ਮਾਮਲਾ ਵੁਹਾਨ ’ਚ ਹੀ ਸਾਹਮਣੇ ਆਇਆ ਸੀ। ਵੁਹਾਨ ’ਚ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਡਿਪਟੀ ਡਾਇਰੈਕਟਰ ਹੀ ਝੇਨਯੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ 15 ਜ਼ਿਲਿਆਂ ਦੇ 48 ਕਲੀਨਿਕਸ ’ਚ 24 ਦਸੰਬਰ ਤੋਂ ਟੀਕਾਕਰਣ ਸ਼ੁਰੂ ਹੋਇਆ।
ਇਹ ਵੀ ਪੜ੍ਹੋ -ਬਾਈਡੇਨ ਨੇ ਲਾਇਆ ਦੋਸ਼, ਕੌਮੀ ਸੁਰੱਖਿਆ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੁੰਦਾ ਟਰੰਪ ਪ੍ਰਸ਼ਾਸਨ
ਇਸ ’ਚ 18 ਤੋਂ 59 ਸਾਲ ਦੇ ਲੋਕਾਂ ਦੇ ਤੈਅ ਸਮੂਹਾਂ ਦਾ ਟੀਕਾਕਰਣ ਸ਼ੁਰੂ ਹੋਇਆ। ਸਰਕਾਰੀ ਨਿਊਜ਼ ਏਜੰਸੀ ‘ਸ਼ਿਨਹੁਆ’ ਨੇ ਝੇਨਯੂ ਦੇ ਹਵਾਲੇ ਤੋਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ 4 ਹਫਤੇ ਅੰਦਰ ਟੀਕੇ ਦੀਆਂ 2 ਖੁਰਾਕਾਂ ਦਿੱਤੀਆਂ ਜਾਣਗੀਆਂ। ਆਧਿਕਾਰਿਤ ਅੰਕੜਿਆਂ ਮੁਤਾਬਕ ਵੁਹਾਨ ਦੇ ਹੁਬੇਈ ਸੂਬੇ ’ਚ ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਪਿਛਲੇ ਸਾਲ ਦਸੰਬਰ ’ਚ ਸਾਹਮਣੇ ਆਇਆ ਸੀ। ਸ਼ਹਿਰ ’ਚ 23 ਜਨਵਰੀ ਅਤੇ ਇਸ ਤੋਂ ਬਾਅਦ ਹੁਬੇਈ ਸੂਬੇ ’ਚ ਲਾਕਡਾਊਨ ਲਾਇਆ ਗਿਆ। ਦੋਵਾਂ ਥਾਵਾਂ ’ਤੇ 8 ਅਪ੍ਰੈਲ ਤੱਕ ਲਾਕਡਾਊਨ ਸੀ। ਹੁਬੇਈ ’ਚ ਵਾਇਰਸ ਨਾਲ 4512 ਲੋਕਾਂ ਦੀ ਮੌਤ ਹੋਈ ਜਿਨ੍ਹਾਂ ’ਚ ਵੁਹਾਨ ਦੇ 3869 ਲੋਕ ਸ਼ਾਮਲ ਹਨ।
ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅਰਜਨਟੀਨਾ ’ਚ ਕੋਰੋਨਾ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ
NEXT STORY