ਦੁਬਈ-ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਮੀਰਾਤ ਏਅਰਲਾਈਨ ਨੇ ਅਗਲੇ 10 ਦਿਨਾਂ ਲਈ ਦੁਬਈ ਅਤੇ ਭਾਰਤ ਦਰਮਿਆਨ ਆਪਣੀਆਂ ਫਲਾਈਟਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦੁਬਈ ਤੋਂ ਭਾਰਤ ਦੇ ਅਮੀਰਾਤ ਫਲਾਈਟਾਂ ਦਾ ਸੰਚਾਲਨ 25 ਅਪ੍ਰੈਲ ਤੋਂ ਅਗਲੇ 10 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਫਿਲਹਾਲ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, ਭਾਰਤ ਸਰਕਾਰ ਨੇ ਜਹਾਜ਼ਾਂ ਦੀ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ ਲਾਈ ਹੈ।
ਇਹ ਵੀ ਪੜ੍ਹੋ-ਵੱਡੀ ਖਬਰ : ਦਿੱਲੀ ਦੇ ਇਨ੍ਹਾਂ 6 ਹਸਪਤਾਲਾਂ 'ਚ ਖਤਮ ਹੋਈ Oxygen
ਦੱਸ ਦੇਈਏ ਕਿ ਫੈਡਰੇਸ਼ਨ ਆਫ ਇੰਡੀਅਨ ਪਾਇਲਟਸ (ਐੱਫ.ਆਈ.ਪੀ.) ਨੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੂੰ ਅਸਥਾਈ ਤੌਰ 'ਤੇ ਜਹਾਜ਼ ਖੇਤਰ ਦੇ ਮੁਲਾਜ਼ਮਾਂ ਦਾ ਬ੍ਰੇਥ ਐਨਾਲਾਈਜ਼ਰ (ਬੀ.ਏ.) ਪ੍ਰੀਖਣ ਬੰਦ ਕਰਨ ਦੀ ਅਪੀਲ ਕੀਤੀ ਹੈ। ਐੱਫ.ਆਈ.ਪੀ. ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਹਿਰ ਨੂੰ ਰੋਕਣ ਲਈ ਫਿਲਹਾਲ ਇਸ ਪ੍ਰੀਖਣ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਐੱਫ.ਆਈ.ਪੀ. ਦੇ ਮੈਂਬਰਾਂ 'ਚ 5000 ਪਾਇਲਟ ਹਨ।
ਇਹ ਵੀ ਪੜ੍ਹੋ-ਫਲਾਈਟ 'ਚ ਮਹਿਲਾ ਨਾਲ ਵਾਪਰਿਆ ਹਾਦਸਾ ,Crushed ਹੋਣ ਤੋਂ ਬਾਅਦ iPhone XR ਨੂੰ ਲੱਗੀ ਅੱਗ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬ੍ਰਿਟਿਸ਼ ਅਤੇ ਜਾਪਾਨੀ ਪੀ.ਐੱਮ. ਦੇ ਬਾਅਦ ਹੁਣ ਰੂਸੀ ਡਿਪਟੀ ਪੀ.ਐੱਮ. ਨੇ ਰੱਦ ਕੀਤਾ ਭਾਰਤ ਦੌਰਾ
NEXT STORY