ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਮਹੀਨਿਆਂ ਤੋਂ ਜਹਾਜ਼ਾਂ 'ਚ ਤਕਨੀਕੀ ਖ਼ਰਾਬੀ ਆਉਣ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਵਾਸ਼ਿੰਗਟਨ ਡੱਲਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਮਿਊਨਿਖ ਲਈ ਰਵਾਨਾ ਹੋਈ ਯੂਨਾਈਟਿਡ ਏਅਰਲਾਈਨਜ਼ ਦੀ ਇਕ ਫਲਾਟ 'ਚ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਤਕਨੀਕੀ ਖ਼ਰਾਬੀ ਆ ਗਈ। ਯੂਨਾਈਟਿਡ ਏਅਰਲਾਈਂਸ ਦੀ ਇਸ ਫਲਾਇਟ UA108 'ਚ 219 ਯਾਤਰੀ ਅਤੇ 11 ਕ੍ਰੂ ਮੈਂਬਰ ਸਵਾਰ ਸਨ ਤੇ ਉਡਾਣ ਭਰਦਿਆਂ ਹੀ ਇਸ ਦਾ ਇੰਜਣ ਫੇਲ੍ਹ ਹੋ ਗਿਆ।
ਜਾਣਕਾਰੀ ਅਨੁਸਾਰ ਇਹ ਘਟਨਾ 25 ਜੁਲਾਈ ਦੀ ਹੈ, ਜਦੋਂ ਜਹਾਜ਼ ਨੇ ਸ਼ਾਮ ਕਰੀਬ 6 ਵਜੇ 219 ਯਾਤਰੀਆਂ ਤੇ 11 ਕ੍ਰੂ ਮੈਂਬਰਾਂ ਨੂੰ ਲੈ ਕੇ ਡੱਲਾਸ ਏਅਰਪੋਰਟ ਤੋਂ ਉਡਾਣ ਭਰੀ ਸੀ ਤੇ ਜਦੋਂ ਇਹ 10,000 ਫੁੱਟ ਦੀ ਉਚਾਈ 'ਤੇ ਪਹੁੰਚਿਆ ਤਾਂ ਪਾਇਲਟਾਂ ਨੂੰ ਇਸ 'ਚ ਗੜਬੜੀ ਦਾ ਪਤਾ ਲੱਗਿਆ।
ਇਹ ਵੀ ਪੜ੍ਹੋ- 'ਅੱਖਾਂ ਬੰਦ ਕਰ, ਤੈਨੂੰ Surprise ਦੇਵਾਂ...' ਕਹਿ ਕੇ ਪਤੀ ਨੇ ਕਰ'ਤਾ ਵੱਡਾ ਕਾਂਡ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਇਸ ਮਗਰੋਂ ਪਾਇਲਟਾਂ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਤੇ ਇੰਜਣ ਫੇਲੀਅਰ ਮਗਰੋਂ 'ਮੇਡੇ ਮੇਡੇ' ਦਾ ਸੰਦੇਸ਼ ਦਿੱਤਾ। ਏਅਰ ਟ੍ਰੈਫਿਕ ਕੰਟਰੋਲ ਨੇ ਤੁਰੰਤ ਜਵਾਬ ਦਿੱਤਾ ਤੇ ਕਿਹਾ ਕਿ ਤੁਹਾਡੇ ਵਾਪਸ ਆਉਣ ਲਈ ਰਸਤਾ ਸਾਫ਼ ਹੈ ਤੇ ਤੁਸੀਂ ਵਾਪਸ ਇੱਥੇ ਲੈਂਡ ਕਰ ਸਕਦੇ ਹੋ। ਇਸ ਮਗਰੋਂ ਜਹਾਜ਼ ਤੁਰੰਤ ਵਾਪਸ ਡੱਲਾਸ ਏਅਰਪੋਰਟ 'ਤੇ ਰਾਤ ਕਰੀਬ 8.33 ਵਜੇ ਐਮਰਜੈਂਸੀ ਲੈਂਡਿੰਗ ਕਰ ਗਿਆ।
ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਵਾਪਸ ਉਤਾਰਿਆ ਗਿਆ ਹੈ, ਜਿਸ ਮਗਰੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਸਵਾਰ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ ਤੇ ਫਲਾਈਟ ਰੱਦ ਹੋਣ ਮਗਰੋਂ ਯਾਤਰੀਆਂ ਦੇ ਆਪਣੀ ਮੰਜ਼ਲ ਤੱਕ ਜਾਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੰਪ ਦੀ ਧਮਕੀ ਬੇਅਸਰ, ਭਾਰਤ ਤੋਂ ਬਾਅਦ ਹੁਣ ਚੀਨ ਨੇ ਵੀ ਦਿੱਤਾ ਸਖ਼ਤ ਜਵਾਬ
NEXT STORY