ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮੇਰਠ ਵਿਖੇ ਇਕ ਵਿਅਕਤੀ ਨੇ ਸ਼ੱਕ ਕਾਰਨ ਆਪਣੀ ਗਰਭਵਤੀ ਪਤਨੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ 23 ਜਨਵਰੀ ਨੂੰ ਰਵੀਸ਼ੰਕਰ ਤੇ ਸਪਨਾ ਦਾ ਵਿਆਹ ਹੋਇਆ ਸੀ। ਇਸ ਮਗਰੋਂ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਪਨਾ ਦੇ ਜੀਜਾ ਮੁੰਨਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਰਵੀਸ਼ੰਕਰ ਨੇ ਉਸ ਨੂੰ ਫ਼ੋਨ ਕਰ ਕੇ ਦੱਸਿਆ ਕਿ ਉਹ ਅੱਜ ਘਰ ਆ ਰਿਹਾ ਹੈ। ਰਵੀ ਜਦੋਂ 9 ਵਜੇ ਦੇ ਕਰੀਬ ਘਰ ਅਮਹੇੜਾ ਸਥਿਤ ਘਰ ਪਹੁੰਚਿਆ ਤਾਂ ਉਦੋਂ ਸਪਨਾ ਘਰ 'ਚ ਇਕੱਲੀ ਸੀ।
ਇਹ ਵੀ ਪੜ੍ਹੋ- ਧਾਰਮਿਕ ਸਥਾਨ 'ਤੇ ਜਾ ਰਹੇ ਸ਼ਰਧਾਲੂਆਂ ਦੀ ਨਹਿਰ 'ਚ ਜਾ ਡਿੱਗੀ ਗੱਡੀ, 11 ਦੀ ਹੋ ਗਈ ਮੌਤ
ਉਹ ਸਪਨਾ ਦੇ ਕਮਰੇ 'ਚ ਜਾ ਵੜਿਆ ਤੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ। ਉਸ ਨੇ ਸਪਨਾ ਨੂੰ ਕਿਹਾ, ''ਅੱਖਾਂ ਬੰਦ ਕਰ, ਮੈਂ ਤੇਰੇ ਲਈ ਸੋਨੇ ਦਾ ਹਾਰ ਲਿਆਇਆ ਹਾਂ।'' ਇਹ ਸੁਣ ਸਪਨਾ ਨੇ ਜਿਵੇਂ ਹੀ ਅੱਖਾਂ ਬੰਦ ਕੀਤੀਆਂ ਤਾਂ ਰਵੀਸ਼ੰਕਰ ਨੇ ਚਾਕੂ ਕੱਢਿਆ ਤੇ ਸਪਨਾ ਦੀ ਧੌਣ 'ਤੇ ਵਾਰ ਕਰ ਦਿੱਤਾ। ਉਸ ਨੇ ਉਦੋਂ ਤੱਕ ਵਾਰ ਕੀਤੇ, ਜਦੋਂ ਤੱਕ ਸਪਨਾ ਦੀ ਜਾਨ ਨਹੀਂ ਨਿਕਲ ਗਈ। ਇਸ ਮਗਰੋਂ ਉਸ ਨੇ ਖ਼ੁਦ ਹੀ ਪੁਲਸ ਨੂੰ ਫ਼ੋਨ ਕਰ ਕੇ ਜਾਣਕਾਰੀ ਦਿੱਤੀ ਤੇ ਪੁਲਸ ਦੇ ਆਉਣ ਤੱਕ ਲਾਸ਼ ਦੇ ਕੋਲ ਹੀ ਬੈਠਾ ਰਿਹਾ।
ਚੀਕ-ਚਿਹਾੜਾ ਸੁਣ ਜਦੋਂ ਸਪਨਾ ਦੀ ਭੈਣ ਸਰਿਤਾ ਕਮਰੇ 'ਚ ਆਈ ਤਾਂ ਆਪਣੀ ਭੈਣ ਨੂੰ ਲਹੂ-ਲੁਹਾਨ ਦੇਖ ਕੇ ਰੌਲ਼ਾ ਪਾ ਦਿੱਤਾ, ਜਿਸ ਮਗਰੋਂ ਪੁਲਸ ਟੀਮ ਨੇ ਆ ਕੇ ਮੁਲਜ਼ਮ ਪਤੀ ਨੂੰ ਕਾਬੂ ਕੀਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦਿਹਾਂਤ, ਅੱਜ ਸਵੇਰੇ ਨਵੀਂ ਦਿੱਲੀ 'ਚ ਲਏ ਆਖਰੀ ਸਾਹ
NEXT STORY