ਲੰਡਨ (ਰਾਜਵੀਰ ਸਮਰਾ): ਪੂਰੇ ਇੰਗਲੈਂਡ 'ਚ ਕੋਚ ਕੰਪਨੀਆਂ ਦਾ ਕੰਮ ਕੋਰੋਨਾ ਕਰਕੇ ਪੰਜ ਮਹੀਨੇ ਤੋਂ ਬੰਦ ਪਿਆ ਹੈ। ਸੈਰ ਸਪਾਟਾ ਕਾਰੋਬਾਰ ਦੇਸ਼ ਵਿਦੇਸ਼ ਤੋਂ ਆਉਣੇ ਬਿਲਕੁੱਲ ਬੰਦ ਹਨ। 500 ਤੋਂ ਵੱਧ ਬੱਸਾਂ ਰਾਹੀਂ ਕੋਚ ਕੰਪਨੀਆਂ ਨੇ ਲੰਡਨ ਵਿਚ 'ਹੌਕ ਫਾਰ ਹੋਪ' ਬੈਨਰ ਤਹਿਤ ਮੁਜ਼ਾਹਰਾ ਕੀਤਾ ਅਤੇ ਪਾਰਲੀਮੈਂਟ ਸੁਕੇਅਰ, 10 ਡਾਊਨਿੰਗ ਸਟਰੀਟ ਸਾਹਮਣੇ ਹਾਰਨ ਵਜਾ ਕੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਕੋਚ ਕੰਪਨੀਆਂ ਲਈ ਮਦਦ ਮੰਗੀ ਹੈ। ਕੋਚ ਕੰਪਨੀ ਨਾਲ ਜੁੜੇ ਕੁਲਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਜਨਤਕ ਬੱਸ ਕੰਪਨੀਆਂ ਦੀ ਮਦਦ ਕੀਤੀ ਗਈ ਹੈ, ਪਰ ਨਿੱਜੀ ਕੋਚ ਕੰਪਨੀਆਂ ਬੁਰੇ ਦੌਰ ਵਿਚੋਂ ਲੰਘ ਰਹੀਆਂ ਹਨ। ਇਸ ਮੁਹਿੰਮ ਤਹਿਤ ਸਰਕਾਰ ਦੇ ਕੰਨਾਂ ਨੂੰ ਹਾਰਨ ਵਜਾ ਕੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ 'ਚ 15 ਦੇਸ਼ਾਂ ਦੇ ਯਾਤਰੀ ਬਿਨਾਂ ਕੁਆਰੰਟੀਨ ਹੋਏ ਕਰ ਸਕਣਗੇ ਯਾਤਰਾ
ਮਾਹਰਾਂ ਦਾ ਦਾਅਵਾ: ਕੋਰੋਨਾ ਵਾਇਰਸ ਦੇ ਬਚਾਅ ਲਈ ਮਦਦਗਾਰ ਹੈ ਇਹ ਵਿਟਾਮਿਨ
NEXT STORY