ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਨਵੇਂ ਅੰਕੜਿਆਂ ਦੇ ਮੁਤਾਬਕ, ਇੰਗਲੈਂਡ ਅਤੇ ਵੇਲਜ਼ ਦੇ ਲੋਕਾਂ ਦੁਆਰਾ ਖੁਦਕੁਸ਼ੀ ਕਰਨ ਦੀ ਦਰ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਆਪਣੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਨੈਸ਼ਨਲ ਸਟੈਟਿਸਟਿਕਸ ਆਫਿਸ (ਓ.ਐੱਨ.ਐੱਸ.) ਮੁਤਾਬਕ, ਸਾਲ 2016 ਤੋਂ 2018 ਦੇ ਦਰਮਿਆਨ, ਆਪਣੀਆਂ ਜਾਨਾਂ ਲੈਣ ਵਾਲੇ ਲੋਕਾਂ ਦੀ ਦਰ ਵਿੱਚ ਭਾਰੀ ਵਾਧਾ ਹੋਇਆ ਹੈ।
ਸਾਲ 2018 ਵਿੱਚ 14 ਸਾਲ ਦੇ ਸਮੇਂ ਦੌਰਾਨ ਇਹ ਪੱਧਰ ਪ੍ਰਤੀ 100,000 ਪਿੱਛੇ 10.6 ਖੁਦਕੁਸ਼ੀਆਂ ਦੇ ਨਾਲ ਆਪਣੇ ਉੱਚ ਸਿਖਰ 'ਤੇ ਸੀ ਜੋ ਕਿ 2016 ਦੇ 9.7 ਤੋਂ ਵਧਿਆ ਹੈ। ਹਾਲ ਹੀ ਦੇ ਸਾਲਾਂ ਵਿੱਚ ਖੁਦਕੁਸ਼ੀ ਕਰਨ ਦਾ ਰੁਝਾਨ ਨੌਜਵਾਨਾਂ ਵਿੱਚ 10 ਤੋਂ 24 ਸਾਲ ਅਤੇ 45 ਤੋਂ 64 ਸਾਲ ਦੇ ਮਰਦਾਂ ਵਿੱਚ ਸਭ ਤੋਂ ਵੱਧ ਪਾਇਆ ਗਿਆ ਹੈ। ਇਸ ਉਮਰ ਦੇ ਇਹ ਅੰਕੜੇ ਇਸ ਉਮਰ ਦੇ ਸਮੂਹ ਦੁਆਰਾ ਹਸਪਤਾਲ ਵਿੱਚ ਦਾਖਲ ਹੋਣ ਦੀ ਵਧ ਰਹੀ ਗਿਣਤੀ ਦੇ ਦਰਜ਼ ਹੋਣ ਦੇ ਆਧਾਰ 'ਤੇ ਸਾਹਮਣੇ ਆਏ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਅੱਤਵਾਦ ਨਾਲ ਸਬੰਧਤ ਅਪਰਾਧਾਂ ਦੇ ਤਹਿਤ 18 ਸਾਲਾ ਨੌਜਵਾਨ ਗ੍ਰਿਫ਼ਤਾਰ
ਓ.ਐਨ.ਐਸ. ਦੇ ਅੰਕੜਿਆਂ ਨੇ ਇਹ ਵੀ ਦਰਸਾਇਆ ਕਿ ਇੰਗਲੈਂਡ ਵਿੱਚ ਪੁਰਸ਼ਾਂ ਵਿੱਚ ਖੁਦਕੁਸ਼ੀਆਂ ਦੀ ਦਰ ਦੋ ਸਾਲਾਂ ਦੌਰਾਨ ਬੀਬੀਆਂ ਨਾਲੋਂ 8.2% ਤੱਕ ਵਧੀ ਹੈ। ਭਾਵੇਂਕਿ, ਵੇਲਜ਼ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਪੁਰਸ਼ਾਂ ਦੀ ਦਰ ਵਿੱਚ ਮਹੱਤਵਪੂਰਨ ਤਬਦੀਲੀ ਨਹੀਂ ਆਈ ਹੈ। ਜਿਸਦੇ ਤਹਿਤ 2018 ਵਿੱਚ ਪ੍ਰਤੀ 100,000 ਮਰਦਾਂ ਵਿੱਚ 19.5 ਮੌਤਾਂ ਹੋਈਆਂ ਹਨ ਪਰ ਇਹਨਾਂ ਵਿੱਚ ਬੀਬੀਆਂ ਲਈ 72% ਤੋਂ ਵੱਧ ਦਾ ਵਾਧਾ ਹੋਇਆ ਹੈ ਜਿਹੜਾ ਕਿ 4.0 ਤੋਂ ਲੈ ਕੇ 6.9 ਤੱਕ ਪ੍ਰਤੀ 100,000 ਪਿੱਛੇ ਦਰਜ਼ ਕੀਤਾ ਗਿਆ ਹੈ।
ਨੋਟ- ਇੰਗਲੈਂਡ ਅਤੇ ਵੇਲਜ਼ ਵਿਚ ਖੁਦਕੁਸ਼ੀ ਦੀ ਦਰ ਵਧਣ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਆਸਟ੍ਰੇਲੀਆ 'ਚ ਅੱਤਵਾਦ ਨਾਲ ਸਬੰਧਤ ਅਪਰਾਧਾਂ ਦੇ ਤਹਿਤ 18 ਸਾਲਾ ਨੌਜਵਾਨ ਗ੍ਰਿਫ਼ਤਾਰ
NEXT STORY