ਨੈਰੋਬੀ-ਇਥੋਪੀਆ ਦੇ ਓਰੀਮੀਆ ਖੇਤਰ 'ਚ ਅਮਹਾਰਾ ਸਮੂਹ 'ਤੇ ਹੋਏ ਹਮਲੇ 'ਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ ਅਤੇ ਬਾਗੀ ਸਮੂਹ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ, ਹਾਲਾਂਕਿ ਸਮੂਹ ਨੇ ਇਸ ਤੋਂ ਇਨਕਾਰ ਕੀਤਾ ਹੈ। ਇਹ ਅਫਰੀਕਾ 'ਚ ਆਬਾਦੀ ਦੇ ਹਿਸਾਬ ਨਾਲ ਦੂਜੇ ਸਭ ਤੋਂ ਵੱਡੇ ਦੇਸ਼ 'ਚ ਹਾਲ 'ਚ ਕਿਸੇ ਸਮੂਹ 'ਤੇ ਹੋਏ ਸਭ ਤੋਂ ਵੱਡੇ ਹਮਲਿਆਂ 'ਚੋਂ ਇਕ ਹੈ।
ਇਹ ਵੀ ਪੜ੍ਹੋ : ਗੁਰੂਹਰਸਹਾਏ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ
ਸ਼ਨੀਵਾਰ ਨੂੰ ਹੋਏ ਹਮਲੇ 'ਚ ਵਾਰ-ਵਾਰ ਬਚੇ ਗਿੰਬੀ ਕਾਊਂਟੀ ਦੇ ਇਕ ਨਿਵਾਸੀ ਅਦਬੁਲ ਸਈਦ ਤਾਹਿਰ ਨੇ ਦੱਸਿਆ ਕਿ ਮੈਂ 230 ਲਾਸ਼ਾਂ ਗਿਣੀਆਂ। ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਜੀਵਨ 'ਚ ਇਸ ਤੋਂ ਵੱਡਾ ਹਮਲਾ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੂੰ ਦਫ਼ਨਾ ਰਹੇ ਸੀ ਅਤੇ ਲਾਸ਼ਾਂ ਇਕੱਠੀਆਂ ਕਰ ਰਹੇ ਸੀ। ਫੌਜ ਪਹੁੰਚ ਚੁੱਕੀ ਹੈ ਪਰ ਸਾਨੂੰ ਡਰ ਹੈ ਕਿ ਉਸ ਦੇ ਜਾਨ ਤੋਂ ਬਾਅਦ ਫਿਰ ਤੋਂ ਹਮਲਾ ਹੋ ਸਕਦਾ ਹੈ।
ਇਹ ਵੀ ਪੜ੍ਹੋ :ਪਾਕਿ ਦੇ ਬਲੂਚਿਸਤਾਨ 'ਚ ਅੱਤਵਾਦੀਆਂ ਨੇ ਦੋ ਪੁਲਸ ਮੁਲਾਜ਼ਮਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਇਕ ਹੋਰ ਚਸ਼ਮਦੀਦ ਸ਼ਮਬੇਲ ਨੇ ਕਿਹਾ ਕਿ ਸਥਾਨਕ ਅਮਹਾਰਾ ਸਮੂਹ ਦੇ ਲੋਕਾਂ ਨੂੰ ਅਗਲੇ ਹਫਤੇ ਤੋਂ ਪਹਿਲਾਂ ਕਿਤੇ ਹੋਰ ਤਬਦੀਲ ਕਰਨ ਦੀ ਲੋੜ ਹੈ। ਇਨ੍ਹਾਂ ਦੋਵਾਂ ਚਸ਼ਮਦੀਦਾਂ ਨੇ ਹਮਲੇ ਲਈ ਓਰੋਮੋ ਲਿਬਰੇਸ਼ਨ ਆਰਮੀ (ਓ.ਐੱਲ.ਏ.) ਸੰਗਠਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਓਰੋਮੀਆ ਦੀ ਖੇਤਰੀ ਸਰਕਾਰ ਨੇ ਵੀ ਹਮਲੇ ਲਈ ਓ.ਐੱਲ.ਏ. 'ਤੇ ਦੋਸ਼ ਲਾਇਆ ਹੈ ਪਰ ਸਮੂਹ ਦੇ ਬੁਲਾਰੇ ਓਡਾ ਤਰਬੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।
ਇਹ ਵੀ ਪੜ੍ਹੋ :ਪ੍ਰਿੰਸ ਵਿਲੀਅਮ ਨੇ 'ਫਾਦਰਜ਼ ਡੇਅ' 'ਤੇ ਆਪਣੇ ਬੱਚਿਆਂ ਨਾਲ ਨਵੀਂ ਤਸਵੀਰ ਕੀਤੀ ਜਾਰੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿ : ਜਬਰ-ਜ਼ਿਨਾਹ ਕਰਨ ’ਚ ਅਸਫ਼ਲ ਰਹਿਣ ’ਤੇ ਦੋਸ਼ੀ ਨੇ ਵਿਆਹੁਤਾ ਨੂੰ ਲਾਈ ਅੱਗ
NEXT STORY