ਇੰਟਰਨੈਸ਼ਨਲ ਡੈਸਕ : ਇਥੋਪੀਆ 'ਚ ਇਕ ਦਰਦਨਾਕ ਬੱਸ ਹਾਦਸਾ ਹੋਇਆ ਹੈ, ਜਿਸ 'ਚ 28 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 19 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਯਾਤਰੀ ਬੱਸ ਵੋਲੈਤਾ ਸੋਡੋ ਤੋਂ ਦਾਵੋਰੋ ਜ਼ੋਨ ਵੱਲ ਜਾ ਰਹੀ ਸੀ। ਬੱਸ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ, ਜਿਸ ਕਾਰਨ ਇਹ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ ਤੇ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਕੈਨੇਡਾ 'ਚ ਪ੍ਰਵਾਸੀਆਂ ਲਈ JOB ਦਾ ਨਵਾਂ ਨਿਯਮ ਲਾਗੂ, ਭਾਰਤੀਆਂ ਦਾ ਕੰਮ ਔਖਾ
28 ਲੋਕਾਂ ਦੀ ਦਰਦਨਾਕ ਮੌਤ
ਇਸ ਭਿਆਨਕ ਬੱਸ ਹਾਦਸੇ 'ਚ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਪੁਲਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
19 ਜ਼ਖਮੀ, ਕਈਆਂ ਦੀ ਹਾਲਤ ਗੰਭੀਰ
ਇਸ ਹਾਦਸੇ 'ਚ 19 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰ ਜ਼ਖਮੀਆਂ ਦਾ ਇਲਾਜ ਕਰਨ 'ਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਹੁਣ ਅਫਰੀਕੀ ਦੇਸ਼ਾਂ 'ਤੇ ਚੀਨ ਦੀ 'ਅੱਖ', ਵਿਕਾਸ ਦੀ ਆੜ 'ਚ ਫੈਲਾਅ ਰਿਹਾ ਕਰਜ਼ੇ ਦਾ ਜਾਲ
ਤੇਜ਼ ਰਫਤਾਰ ਹਾਦਸੇ ਦਾ ਕਾਰਨ ਬਣੀ
ਮੁੱਢਲੀ ਜਾਂਚ 'ਚ ਬੱਸ ਦੀ ਤੇਜ਼ ਰਫ਼ਤਾਰ ਨੂੰ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉੱਤਰ-ਪੱਛਮੀ ਪਾਕਿਸਤਾਨ 'ਚ ਕਬੀਲਿਆਂ ਵਿਚਾਲੇ ਟਕਰਾਅ ਦੌਰਾਨ ਹੁਣ ਤਕ 36 ਮੌਤਾਂ
NEXT STORY