ਬ੍ਰਸੇਲਸ (ਏਜੰਸੀ)- ਯੂਰਪੀਅਨ ਯੂਨੀਅਨ (ਈ.ਯੂ.) ਨੇ ਕਿਹਾ ਹੈ ਕਿ ਬ੍ਰੈਗਜ਼ਿਟ ਨੂੰ ਲੈ ਕੇ ਬ੍ਰਿਟੇਨ ਨਾਲ ਗੱਲਬਾਤ ਹੋਰ ਚੁਣੌਤੀਆਂ ਦੇ ਬਾਵਜੂਦ ਫਿਰ ਤੋਂ ਲੀਹ 'ਤੇ ਆ ਗਈ ਹੈ। ਅਜਿਹਾ ਬ੍ਰਿਟੇਨ ਅਤੇ ਆਇਰਲੈਂਡ ਦੇ ਪ੍ਰਧਾਨ ਮੰਤਰੀਆਂ ਦੇ ਇਕੱਠੇ ਹੋਣ ਕਾਰਨ ਹੋਇਆ ਹੈ। ਯੂਨਾਈਟਿਡ ਕਿੰਗਡਮ ਦੇ ਇਹ ਦੋਵੇਂ ਪ੍ਰਧਾਨ ਮੰਤਰੀ ਤਾਜ਼ਾ ਬ੍ਰੈਗਜ਼ਿਟ ਪ੍ਰਸਤਾਵ ਨੂੰ ਲੈ ਕੇ ਮਤਭੇਦਾਂ ਨੂੰ ਭੁਲਾਉਂਦੇ ਹੋਏ ਵੀਰਵਾਰ ਨੂੰ ਇਕੱਠੇ ਬੈਠੇ ਸਨ ਅਤੇ 31 ਅਕਤੂਬਰ ਨੂੰ ਈ.ਯੂ. ਤੋਂ ਪ੍ਰਸਤਾਵਿਤ ਅਲਗਾਵ ਦੀ ਯੋਜਨਾ 'ਤੇ ਗੱਲ ਕੀਤੀ ਸੀ।
ਈ.ਯੂ. ਕੌਂਸਲ ਦੇ ਰਾਸ਼ਟਰਪਤੀ ਡੋਨਾਲਡ ਟਸਕ ਨੇ ਕਿਹਾ ਹੈ ਕਿ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਾਰੇਡਕਰ ਵਲੋਂ ਮਿਲੇ ਹਾਂ ਪੱਖੀ ਸੰਕੇਤਾਂ ਤੋਂ ਬਾਅਦ ਬ੍ਰੈਗਜ਼ਿਟ ਲਈ ਸ਼ਰਤਾਂ 'ਤੇ ਗੱਲਬਾਤ ਫਿਰ ਤੋਂ ਲੀਹ 'ਤੇ ਆ ਗਈ ਹੈ। ਸਮਝੌਤੇ ਲਈ ਸਮਾਂ ਘੱਟ ਹੈ ਪਰ ਸੰਭਾਵਨਾ ਅਜੇ ਬਾਕੀ ਹੈ। ਸਮਝੌਤੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਬ੍ਰੈਗਜ਼ਿਟ ਦੀ ਸਮਾਂ-ਸੀਮਾ 31 ਅਕਤੂਬਰ ਤੋਂ ਅੱਗੇ ਵਧਾਉਣੀ ਪੈ ਸਕਦੀ ਹੈ। ਟਸਕ ਨੇ ਕਿਹਾ ਕਿ ਯੂਰਪੀ ਯੂਨੀਅਨ ਸ਼ੁੱਕਰਵਾਰ ਨੂੰ ਸਮਝੌਤੇ ਨੂੰ ਲੈ ਕੇ ਹੋ ਰਹੀ ਗੱਲਬਾਤ ਤੋਂ ਪਿੱਛੇ ਹਟਣ ਵਾਲਾ ਸੀ ਪਰ ਬ੍ਰਿਟਿਸ਼ ਅਤੇ ਆਇਰਿਸ਼ ਪ੍ਰਧਾਨ ਮੰਤਰੀਆਂ ਵਲੋਂ ਮਿਲੇ ਸੰਕੇਤਾਂ ਤੋਂ ਬਾਅਦ ਸ਼ਰਤਾਂ ਨਾਲ ਫਿਰ ਗੱਲਬਾਤ ਅੱਗੇ ਵਧੀ ਹੈ।
ਬਾਵਜੂਦ ਇਸ ਦੇ ਸਫਲਤਾ ਦੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਕਾਫੀ ਕੀਮਤੀ ਸਮਾਂ ਲੰਘ ਚੁੱਕਾ ਹੈ। ਉਂਝ ਯੂਰਪੀ ਯੂਨੀਅਨ ਬਿਨਾਂ ਸ਼ਰਤ ਬ੍ਰੈਗਜ਼ਿਟ ਦੇ ਪੱਖ 'ਚ ਨਹੀਂ ਹੈ। ਬਦਲੇ ਮਾਹੌਲ ਵਿਚ ਲੰਡਨ 'ਚ ਸ਼ੁੱਕਰਵਾਰ ਸਵੇਰੇ ਬ੍ਰਿਟੇਨ ਦੇ ਬ੍ਰੈਗਜ਼ਿਟ ਮਾਮਲਿਆਂ ਦੇ ਮੰਤਰੀ ਸਟੀਫਨ ਬਰਕਲੇ ਨੇ ਈ.ਯੂ. ਦੇ ਵਾਰਤਾਕਾਰ ਮਾਈਕਲ ਬਰਨੀਅਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੋਹਾਂ ਵਿਚਾਲੇ ਬ੍ਰੇਕਫਾਸਟ ਦੌਰਾਨ ਤਕਰੀਬਨ ਦੋ ਘੰਟੇ ਤੱਕ ਗੱਲਬਾਤ ਹੋਈ। ਇਸ ਨੂੰ ਬ੍ਰੈਗਜ਼ਿਟ ਦੀ ਦਿਸ਼ਾ ਵਿਚ ਹਾਂ ਪੱਖੀ ਕਦਮ ਮੰਨਿਆ ਜਾ ਰਿਹਾ ਹੈ।
ਦੁਨੀਆਂ ਤੋਂ 7 ਸਾਲ ਪਿੱਛੇ ਹੈ ਇਹ ਦੇਸ਼, ਅਜੇ ਵੀ ਚੱਲ ਰਿਹੈ ਸੰਨ 2012
NEXT STORY