ਪੈਰਿਸ (ਭਾਸ਼ਾ)- ਯੂਰਪੀਅਨ ਸਪੇਸ ਏਜੰਸੀ (ਈ.ਐੱਸ.ਏ.) ਨੇ ਸੜਕ ਹਾਦਸੇ ਵਿੱਚ ਆਪਣੀ ਇੱਕ ਲੱਤ ਗੁਆਉਣ ਵਾਲੇ ਵਿਅਕਤੀ ਨੂੰ ਪੁਲਾੜ ਯਾਤਰੀਆਂ ਦੇ ਆਪਣੇ ਨਵੇਂ ਸਮੂਹ ਵਿੱਚ ਸ਼ਾਮਲ ਕਰਕੇ ਇਤਿਹਾਸ ਰਚ ਦਿੱਤਾ ਹੈ। ਜੌਹਨ ਮੈਕਫਾਲ (41) ਨੇ 19 ਸਾਲ ਦੀ ਉਮਰ ਵਿੱਚ ਆਪਣੀ ਸੱਜੀ ਲੱਤ ਗੁਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੋਣ 'ਇਤਿਹਾਸ ਵਿੱਚ ਇੱਕ ਵੱਡਾ ਮੀਲ ਪੱਥਰ" ਸਾਬਤ ਹੋਵਗੀ।' ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਈ.ਐੱਸ.ਏ. ਸਰੀਰਕ ਅਪਾਹਜਤਾ ਵਾਲੇ ਇੱਕ ਪੁਲਾੜ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਲਈ ਵਚਨਬੱਧ ਹੈ... ਇਹ ਪਹਿਲੀ ਵਾਰ ਹੈ ਕਿ ਕਿਸੇ ਪੁਲਾੜ ਏਜੰਸੀ ਨੇ ਅਜਿਹਾ ਪ੍ਰੋਜੈਕਟ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਸਲ ਵਿੱਚ ਮਨੁੱਖਤਾ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਹੈ।

ਮੈਕਫਾਲ ਨੇ ਕਿਹਾ, ''ਮੈਨੂੰ ਆਪਣੇ ਆਪ 'ਤੇ ਭਰੋਸਾ ਹੈ। ਮੈਂ ਲਗਭਗ 20 ਸਾਲ ਪਹਿਲਾਂ ਆਪਣੀ ਲੱਤ ਗੁਆ ਦਿੱਤੀ ਸੀ, ਮੈਨੂੰ ਪੈਰਾਲੰਪਿਕ ਵਿਚ ਜਾਣ ਦਾ ਮੌਕਾ ਮਿਲਿਆ ਅਤੇ ਇਸ ਨੇ ਮੈਨੂੰ ਭਾਵਨਾਤਮਕ ਤੌਰ 'ਤੇ ਕਾਫੀ ਬਿਹਤਰ ਬਣਾਇਆ। ਜ਼ਿੰਦਗੀ ਦੀ ਹਰ ਚੁਣੌਤੀ ਨੇ ਮੈਨੂੰ ਆਤਮਵਿਸ਼ਵਾਸ ਅਤੇ ਤਾਕਤ ਦਿੱਤੀ ਹੈ। ਆਪਣੇ ਆਪ 'ਤੇ ਵਿਸ਼ਵਾਸ ਕਰਨ ਦੀ ਹਿੰਮਤ ਮਿਲੀ ਕਿ ਮੈਂ ਕੁਝ ਵੀ ਕਰ ਸਕਦਾ ਹਾਂ...।'' ਉਨ੍ਹਾਂ ਕਿਹਾ, 'ਮੈਂ ਕਦੇ ਵੀ ਪੁਲਾੜ ਯਾਤਰੀ ਬਣਨ ਦਾ ਸੁਪਨਾ ਨਹੀਂ ਦੇਖਿਆ ਸੀ। ਜਦੋਂ ECA ਨੇ ਘੋਸ਼ਣਾ ਕੀਤੀ ਕਿ ਉਹ ਇੱਕ ਪਹਿਲਕਦਮੀ ਲਈ ਦਿਵਿਆਂਗ ਵਿਅਕਤੀ ਦੀ ਭਾਲ ਕਰ ਰਹੇ ਹਨ, ਉਦੋਂ ਮੇਰੇ ਮਨ ਵਿਚ ਇਸ ਨੂੰ ਲੈ ਕੇ ਦਿਲਚਸਪੀ ਪੈਦਾ ਹੋਈ।' ਇਸ ਪਹਿਲਕਦਮੀ ਨੂੰ ਵਿਹਾਰਕ ਬਣਾਏ ਜਾਣ ਸੰਬਧੀ ਅਧਿਐਨ ਤਿੰਨ ਸਾਲਾਂ ਤੱਕ ਚੱਲੇਗਾ। ਇੱਕ 'ਪੈਰਾਸਟ੍ਰੋਨੌਟ' (ਦਿਵਿਆਂਗ ਪੁਲਾੜ ਯਾਤਰੀ) ਲਈ ਬੁਨਿਆਦੀ ਅੜਚਨਾਂ ਦਾ ਪਤਾ ਲਗਾਇਆ ਜਾਵੇਗਾ, ਜਿਸ ਵਿੱਚ ਸਰੀਰਕ ਅਸਮਰਥਾ ਮਿਸ਼ਨ ਸਿਖਲਾਈ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਅਤੇ ਜੇਕਰ 'ਸਪੇਸਸੂਟ' ਅਤੇ ਜਹਾਜ਼ ਵਿੱਚ ਕੋਈ ਖ਼ਾਸ ਬਦਲਾਅ ਦੀ ਲੋੜ ਹੈ ਤਾਂ ਇਸ ਦਾ ਵੀ ਪਤਾ ਲਗਾਇਆ ਜਾਵੇਗਾ।
ਪਾਕਿਸਤਾਨ : ਲੈਫਟੀਨੈਂਟ ਜਨਰਲ ਆਸਿਮ ਮੁਨੀਰ ਨਵਾਂ ਫ਼ੌਜ ਮੁਖੀ ਨਿਯੁਕਤ
NEXT STORY