ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ’ਤੇ ਦੂਜੀ ਵਾਰ ਕਾਬਜ਼ ਹੋਏ ਡੋਨਾਲਡ ਟਰੰਪ ਕੁਝ ਹੀ ਦਿਨਾਂ ’ਚ ਮੌਜੂਦਾ ਕਾਰਜਕਾਲ ਦਾ ਇਕ ਸਾਲ ਪੂਰਾ ਕਰਨ ਜਾ ਰਹੇ ਹਨ ਪਰ ਆਰਥਿਕ ਮੋਰਚੇ ’ਤੇ ਲਏ ਗਏ ਫੈਸਲਿਆਂ ਤੋਂ ਖ਼ੁਦ ਉਨ੍ਹਾਂ ਦੀ ਪਾਰਟੀ ਦੇ ਲੋਕ ਵੀ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਸਰਵੇਖਣ ’ਚ ਸਾਹਮਣੇ ਆਇਆ ਹੈ ਕਿ ਟਰੰਪ ਦੇ ਪਹਿਲੇ ਕਾਰਜਕਾਲ ’ਚ ਉਨ੍ਹਾਂ ਦੀਆਂ ਆਰਥਿਕ ਨੀਤੀਆਂ ਤੋਂ ਖੁਸ਼ ਰਹਿਣ ਵਾਲੇ ਵੀ ਹੁਣ ਅਸੰਤੁਸ਼ਟ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਆਪਣੇ ਫੈਸਲਿਆਂ ਨਾਲ ਹੈਰਾਨ ਕਰ ਦੇਣ ਵਾਲੀ ਹੱਦ ਤੱਕ ਉਥਲ-ਪੁਥਲ ਪੈਦਾ ਕਰ ਰਹੇ ਹਨ।
ਸਰਵੇਖਣ ’ਚ ਸ਼ਾਮਲ ਕੇਵਲ 16 ਫ਼ੀਸਦੀ ਰਿਪਬਲਿਕਨ ਸਮਰਥਕਾਂ ਦਾ ਕਹਿਣਾ ਹੈ ਕਿ ਟਰੰਪ ਨੇ ਰੋਜ਼ੀ-ਰੋਟੀ ਦੀ ਲਾਗਤ ਨੂੰ ਘੱਟ ਕਰਨ ’ਚ ‘ਕਾਫ਼ੀ’ ਮਦਦ ਕੀਤੀ ਹੈ , ਜਦਕਿ ਅਪ੍ਰੈਲ 2024 ’ਚ ਏ. ਪੀ.-ਐੱਨ. ਓ. ਆਰ. ਸੀ. ਦੇ ਹੀ ਸਰਵੇਖਣ ’ਚ ਅਜਿਹਾ ਮੰਨਣ ਵਾਲਿਆਂ ਦਾ ਅੰਕੜਾ 49 ਫ਼ੀਸਦੀ ਸੀ। ਹਾਲਾਂਕਿ ਰਿਪਬਲਿਕਨ ਪਾਰਟੀ ਦੇ ਮੈਂਬਰ ਇਮੀਗ੍ਰੇਸ਼ਨ ਦੇ ਮੁੱਦੇ ’ਤੇ ਰਾਸ਼ਟਰਪਤੀ ਨਾਲ ਨਜ਼ਰ ਆਉਂਦੇ ਹਨ।
ਇਸ ਸਰਵੇਖਣ ’ਚ 10 ’ਚੋਂ ਕੇਵਲ ਚਾਰ ਰਿਪਬਲਿਕਨਾਂ ਨੇ ਕਿਹਾ ਕਿ ਟਰੰਪ ਨੇ ਆਪਣੇ ਦੂਜੇ ਕਾਰਜਕਾਲ ’ਚ ਰੋਜ਼ੀ-ਰੋਟੀ ਦੀ ਲਾਗਤ ਨੂੰ ਘੱਟ ਕਰਨ ’ਚ ਘੱਟੋ-ਘੱਟ ‘ਥੋੜ੍ਹਾ’ ਯੋਗਦਾਨ ਦਿੱਤਾ ਹੈ, ਜਦਕਿ 2024 ਦੇ ਸਰਵੇਖਣ ’ਚ ਇਹ ਅੰਕੜਾ 79 ਫ਼ੀਸਦੀ ਸੀ। ਨਵੇਂ ਸਰਵੇਖਣ ’ਚ ਸ਼ਾਮਲ ਅੱਧੇ ਤੋਂ ਕੁਝ ਵੱਧ ਰਿਪਬਲਿਕਨਾਂ ਦਾ ਕਹਿਣਾ ਹੈ ਕਿ ਟਰੰਪ ਨੇ ਆਪਣੇ ਦੂਜੇ ਕਾਰਜਕਾਲ ’ਚ ਰੋਜ਼ਗਾਰ ਪੈਦਾ ਕਰਨ ’ਚ ਮਦਦ ਕੀਤੀ ਹੈ, ਜਦਕਿ ਪਿਛਲੇ ਸਰਵੇਖਣ ’ਚ ਅਜਿਹਾ ਮੰਨਣ ਵਾਲਿਆਂ ਦੀ ਸੰਖਿਆ 85 ਫ਼ੀਸਦੀ ਸੀ।
ਟਰੰਪ ਨੇ ਆਖ਼ਰ ਕਿਉਂ ਲਿਆ 'ਸੈਕਿੰਡ ਹੈਂਡ ਨੋਬਲ'? ਖੁਦ ਦੱਸੀ ਮਚਾਡੋ ਨਾਲ ਮੁਲਾਕਾਤ ਦੀ ਪੂਰੀ ਕਹਾਣੀ
NEXT STORY