ਰੋਮ(ਕੈਂਥ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਬੇਗਮਪੁਰਾ ਨਾਲ ਸੰਗਤਾਂ ਨੂੰ ਜੋੜਦੇ ਆ ਰਹੇ ਦੇ ਸ੍ਰੀ ਗੁਰੂ ਰਵਿਦਾਸ ਟੈਪਲ ਬਰੇਸ਼ੀਆ ਵੱਲੋ ਇਟਲੀ ਦੇ ਲੋਮਬਾਰਦੀਆ ਸੂਬੇ ਦੇ ਜਿਲ੍ਹਾ ਬਰੇਸ਼ੀਆ ਦੇ ਕਸਬਾ ਮਨੈਰਬੀੳ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੀ ਇਮਾਰਤ ਖਰੀਦੀ ਗਈ ਸੀ ਜਿਸ ਨੂੰ ਅੱਜ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ ।ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਬੜੀ ਸ਼ਰਧਾ ਤੇ ਸਤਿਕਾਰ ਨਾਲ ਕੀਤਾ ਗਿਆ।
ਇਸ ਸਮਾਗਮ ਦੌਰਾਨ ਸ੍ਰੀ ਅਮ੍ਰਿੰਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਬੀਬੀ ਭੁਪਿੰਦਰ ਕੌਰ ਵਿਚੈਂਸਾ ਵਾਲਿਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਨ ਨੇ ਹਾਜ਼ਰੀ ਭਰ ਰਹੀਆਂ ਸਭ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੀ ਸੰਗਤ ਨੂੰ ਗੁਰੂ ਜੀ ਦੀ ਬਾਣੀ ਅਤੇ ਸਿੱਖਿਆਂ ਨਾਲ ਜੁੜਨਾ ਚਾਹੀਦਾ ਹੈ।ਸਤਿਗੁਰੂ ਰਵਿਦਾਸ ਦੀ ਬਦੌਲਤ ਹੀ ਸਮਾਜ ਦੇ ਲਤਾੜੇ ਵਰਗ ਨੂੰ ਅੱਜ ਦੁਨੀਆ ਭਰ ਵਿੱਚ ਮਾਣ-ਸਨਮਾਨ ਮਿਲ ਰਿਹਾ ਹੈ।ਗੁਰੂ ਸਾਹਿਬ ਦੁਆਰਾ ਰਚਿਤ ਸਮੁੱਚੀ ਬਾਣੀ ਸਾਨੂੰ ਜੀਵਨ ਜਾਂਚ ਸਿਖਾਉਣ ਦੇ ਨਾਲ ਭਰਮਾਂ ਦੀ ਦੁਨੀਆ ਵਿੱਚੋਂ ਨਿਕਲਣ ਲਈ ਵੀ ਪ੍ਰੇਰਦੀ ਹੈ।
ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆ।ਇਹ ਪ੍ਰੋਗਰਾਮ ਕੋਵਿਡ ਨਿਯਮਾਂ ਤਹਿਤ ਕਰਵਾਇਆ ਗਿਆ ਜਿਸ ਵਿੱਚ ਸੰਗਤ ਨੂੰ ਲੰਗਰ ਵੀ ਛਕਾਇਆ ਗਿਆ।ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਨੂੰ ਖਰੀਦਣ ਲਈ ਵੱਧ ਚੜ੍ਹਕੇ ਸੇਵਾ ਕਰਨ ਵਾਲੇ ਸਰਧਾਲੂਆ ਪ੍ਰਬੰਧਕਾਂ ਵੱਲੋਂ ਉਚੇਚਾ ਸਨਮਾਨ ਵੀ ਕੀਤਾ ਗਿਆ।ਇਸ ਉਦਘਾਟਨ ਸਮਾਰੋਹ ਮੌਕੇ ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ:) ਇਟਲੀ,ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਕਿਰੇਮੋਨਾ ਤੇ ਸ੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਤੋਂ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਚੀਨ ਦੀ ਕਮਿਊਨਿਸਟ ਪਾਰਟੀ ਵੀਰਵਾਰ ਨੂੰ ਮਨਾਏਗੀ 100ਵੀਂ ਵਰ੍ਹੇਗੰਢ
NEXT STORY